← ਪਿਛੇ ਪਰਤੋ
ਲੁਧਿਆਣਾ, 19 ਮਈ 2019 - ਲੁਧਿਆਣਾ ਦੇ ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਲੋਕ ਭਲਾਈ ਦੇ ਕੰਮਾਂ ਲਈ ਕਾਫੀ ਮਸ਼ਹੂਰ ਹਨ। ਕੁੱਟਮਾਰ ਤੋਂ ਬਾਅਦ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਲੁਧਿਆਣਾ ਮੁੱਖ ਮਾਰਗ 'ਤੇ ਆਪਣੇ ਸਾਥੀਆਂ ਸਮੇਤ ਇਨਸਾਫ ਦੀ ਮੰਗ ਕਰਦਿਆਂ ਧਰਨਾ ਲਾ ਲਿਆ ਗਿਆ, ਜਿਸ ਤੋਂ ਬਾਅਦ ਵੱਡੀ ਗਿਣਤੀ 'ਚ ਸ਼ਹਿਰ ਦੇ ਲੋਕ ਉਹਨਾਂ ਨਾਲ ਜੁੜਨ ਲੱਗ ਗਏ ਅਤੇ ਵੱਡੀ ਗਿਣਤੀ 'ਚ ਲੋਕਾਂ ਨੇ ਉਹਨਾਂ ਦਾ ਧਰਨੇ 'ਚ ਸਾਥ ਦਿੱਤਾ। ਉਹਨਾਂ ਨਾਲ ਕੁੱਟਮਾਰ ਦੀ ਖ਼ਬਰ ਸੁਣਦਿਆਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਵੀ ਉਹਨਾਂ ਨਾਲ ਆ ਜੁੜੇ ਹਨ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਅਨਮੋਲ ਕਵਾਤਰਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ ਹੈ।
Total Responses : 188