ਪੋਲਿੰਗ ਬੂਥ ਦੇ ਬਾਹਰ ਗਰਮਾ ਗਰਮ ਜਲੇਬੀਅਾਂ ਅਤੇ ਪਕੌੜੇ ਸਨ ਉਪਲੱਬਧ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਫਾਜ਼ਿਲਕਾ 20 ਮਈ ਲੋਕ ਸਭਾ ਚੋਣਾਂ ਦੇ ਮਹਾਂਕੁੰਭ ਵਿੱਚ ਇਸ ਵਾਰ ਵਿਲੱਖਣ ਵਰਤਾਰਾ ਦੇਖਣ ਨੂੰ ਮਿਲਿਆ ।
ਪਿੰਡ ਘਾਂਗਾ ਖੁਰਦ ਦੇ ਲਖਵਿੰਦਰ ਸਿੰਘ ਦੀ ਸਪੁੱਤਰੀ ਨੂੰ ਪਹਿਲੀ ਵਾਰ ਵੋਟ ਪਾਉਣ ਬਦਲੇ ਪ੍ਰਸੰਸਾ ਪੱਤਰ ਪ੍ਰਦਾਨ ਕਰਦੇ ਹੋਏ ਬੀ ਐੱਲ ਓ
ਜੁਆਨੀ ਦੀ ਦਹਿਲੀਜ਼ ਉੱਪਰ ਪੈਰ ਰੱਖਣ ਵਾਲੇ ਨਵੇਂ ਵੋਟਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਿੰਟ ਕਰਵਾਏ ਗਏ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਸੀ ।
ਵਿਕਲਾਂਗ ( ਅੰਗਹੀਣ ) ਵੋਟਰਾਂ ਦੀ ਸਹੂਲਤ ਲਈ ਹਰੇਕ ਬੂਥ ਉਪਰ ਵੀਲ ਚੇਅਰਜ਼ ਦਾ ਨਾਂ ਪ੍ਰਬੰਧ ਸੀ ।
ਪੋਲਿੰਗ ਸਟਾਫ਼ ਅਤੇ ਵੋਟਰਾਂ ਦੇ ਵਾਸ਼ਰੂਮ ਤਿਆਰ ਸਨ ।
ਪੋਲਿੰਗ ਸਟਾਫ ਨੂੰ ਇੱਕ ਇੱਕ ਮੈਡੀਕਲ ਕਿੱਟ ਵੀ ਮੁਹੱਈਆ ਕਰਵਾਈ ਗਈ ਸੀ ।
ਪਿੰਡ ਬਾਹਮਣੀ ਵਾਲਾ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਵਾਲਾ ਦੇ ਹੱਕ ਵਿੱਚ ਡਟੇ ਹਰਾਸ ਬਰਾਦਰੀ ਦੇ ਲੋਕ
ਪਿੰਡ ਬਾਹਮਣੀ ਵਾਲਾ ਵਿੱਚ ਹੀ ਰਾੲੇ ਸਿੱਖ ਸੁਖਬੀਰ ਦੇ ਹੱਕ ਵਿੱਚ ਡਟੇ ਹੋੲੇ । ਤਸਵੀਰਾਂ : ਜਗਦੀਸ਼ ਥਿੰਦ
ਸੁਰੱਖਿਆ ਪ੍ਰਬੰਧਾਂ ਵਿਚ ਪੰਜਾਬ ਪੁਲਸ ਤੋਂ ਇਲਾਵਾ ਦੂਜੇ ਰਾਜਾਂ ਤੋਂ ਪੁੱਜੇ ਹੋਏ ਪੈਰਾ ਮਿਲਟਰੀ ਫੋਰਸਾਂ ਦੇ ਦਸਤੇ ਵੀ ਲੱਗੇ ਹੋਏ ਸਨ ।
ਪਿੰਡ ਟਾਹਲੀਵਾਲਾ ਬੋਦਲਾ ਦੇ ਪੋਲਿੰਗ ਬੂਥ ਉਪਰ ਵੋਟ ਪਾਉਣ ਲਈ ਪੁੱਜੇ ਦਲਿਤ ਵਰਗ ਦੇ ਵੋਟਰ
ਸਰਕਾਰੀ ਸਕੂਲਾਂ ਅੰਦਰ ਬਣੇ ਪੋਲਿੰਗ ਬੂਥਾਂ ਉਪਰ ਮਿਡ ਡੇ ਮੀਲ ਤਿਆਰ ਕਰਨ ਵਾਲੇ ਸਟਾਫ਼ ਵੱਲੋਂ ਚਾਹ ਅਤੇ ਗਰਮਾ ਗਰਮ ਪ੍ਰਸ਼ਾਦੇ ਤਿਆਰ ਕਰਨ ਦਾ ਪ੍ਰਬੰਧ ਕੀਤਾ ਗਿਆ ਹੋਇਆ ਸੀ ।
ਫ਼ਾਜ਼ਿਲਕਾ ਦੇ ਇੱਕ ਪੋਲਿੰਗ ਬੂਥ ਉਪਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਲਵਲੀ ਕਾਰਡ ਪਾਲ ਆਪਣੇ ਸਾਥੀਆਂ ਦੇ ਨਾਲ
ਪੋਲਿੰਗ ਪਾਰਟੀਆਂ ਵਿੱਚ ਸ਼ਾਮਲ ਸਟਾਫ ਦੇ ਖਾਤੇ ਵਿੱਚ ਪ੍ਰਤੀ ਮੁਲਾਜ਼ਮ 300 ਰੁਪਏ ਦਿੱਤੇ ਗਏ , ਜੋ ਕਿ ਮੁਲਾਜ਼ਮਾਂ ਨੇ ਮਿਡ ਡੇ ਮੀਲ ਸੰਭਾਲਦੇ ਸਕੂਲ ਅਧਿਆਪਕ ਨੂੰ ਦੇ ਦਿੱਤੇ , ਜਿਸ ਸਦਕਾ ਦੋ ਸਬਜ਼ੀਆਂ ਸਮੇਤ ਸਲਾਦ ਪੋਲਿੰਗ ਬੂਥਾਂ ਤੇ ਉਪਲੱਬਧ ਸੀ ।
ਮੰਡੀ ਲਾਧੂਕਾ ਦੇ ਪੋਲਿੰਗ ਬੂਥ ਉੱਪਰ ਸਾਬਕਾ ਚੇਅਰਮੈਨ ਤੇਜਵੰਤ ਸਿੰਘ ਟੀਟਾ ਸਾਥੀਆਂ ਸਮੇਤ
ਲੋਕਤੰਤਰਿਕ ਤਰੀਕੇ ਨਾਲ ਚੁਣੀ ਜਾਣ ਵਾਲੀ ਸਰਕਾਰ ਉੱਪਰ ਜਾਤੀਵਾਦ ਦਾ ਪਰਛਾਵਾਂ ਹਮੇਸ਼ਾਂ ਹੀ ਪੈਂਦਾ ਆਇਆ ਹੈ ਪਰ ਇਸ ਵਾਰ ਸਾਰੀਆਂ ਹੀ ਜਾਤਾਂ ਵਰਗਾਂ ਦੇ ਲੋਕਾਂ ਨੇ ਹੁੰਮ ਹੁਮਾ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ।
ਪਿੰਡ ਬਾਹਮਣੀਵਾਲਾ ਵਿੱਚ ਰਾਏ ਸਿੱਖਾਂ ਵੱਲੋਂ ਦੋਨੋਂ ਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇ ਬੂਥ ਲਗਾਏ ਹੋਏ ਸਨ ।
ਗੋਲੂ ਕਾ ਮੋੜ ਬੂਥ ਉੱਪਰ ਆਪਣੇ ਪੋਤੇ ਗੁਰਜੋਤ ਅਤੇ ਪੜਦੋਹਤਰੇ ਅਦਿਤਆ ਵੀਰ ਸਿੰਘ ਥਿੰਦ ਨਾਲ ਵੋਟ ਪਾਉਣ ਪੁੱਜੀ ਬਜ਼ੁਰਗ ਰਾਜ ਰਾਣੀ
ਚਾਹੇ ਦੋਵਾਂ ਬੂਥਾਂ ਉੱਪਰ ਰਾਏ ਸਿੱਖ ਬਰਾਦਰੀ ਨਾਲ ਸਬੰਧਿਤ ਲੋਕ ਸਰਗਰਮ ਸਨ ਅਤੇ ਆਪੋ ਆਪਣੀ ਪਾਰਟੀ ਦੀ ਜਿੱਤ ਦੇ ਦਾਅਵੇ ਕਰਦੇ ਦੇਖੇ ਗੲੇ । ਕੋਲ ਹੀ ਇੱਕ ਰੇਹੜੀ ਉਪਰ ਗਰਮਾ ਗਰਮ ਜਲੇਬੀਆਂ ਅਤੇ ਪਕੌੜੇ ਬਣਾਏ ਜਾ ਰਹੇ ਸਨ ।
ਪਿੰਡ ਟਾਹਲੀ ਵਾਲਾ ਬੋਦਲਾ ਵਿੱਚ ਹੋਰਨਾਂ ਵਰਗਾਂ ਦੇ ਵਾਂਗ ਦੇ ਚਮਾਰ ਜਾਤੀ ਦੇ ਵੋਟਰ ਲਾਈਨ ਵਿਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਵੇਖੇ ਗਏ ।
ਕੰਬੋਜ ਅਤੇ ਜੱਟ ਸਿੱਖ ਵੋਟਰ ਵਾਰੀ ਦੀ ਉਡੀਕ ਵਿੱਚ
ਪਿੰਡ ਕਮਾਲ ਵਾਲਾ ਦੇ ਪੋਲਿੰਗ ਬੂਥਾਂ ਉੱਪਰ ਕੰਬੋਜ , ਜੱਟ ਸਿੱਖ , ਰਾਏ ਸਿੱਖ ਵਰਗਾਂ ਦੇ ਵੋਟਰਾਂ ਦੇ ਨਾਲ ਹੀ ਬਾਗੜੀ ਸਮੁਦਾਏ ਦੀਆਂ ਬੀਬੀਆਂ ਘੁੰਗਟ ਕੱਢ ਕੇ ਵੋਟ ਪਾਉਣ ਲਈ ਪੁੱਜੀਆਂ ਹੋਈਆਂ ਸਨ ।
ਪਿੰਡ ਸਿੰਘੇ ਵਾਲਾ ਵਿੱਚ ਵੋਟ ਪਾਉਣ ਤੋਂ ਬਾਅਦ ਸੁਧੀਰ ਕੰਬੋਜ , ਅੈਡਵੋਕੇਟ ਸੁਚਿੰਤ , ਨੰਬਰਦਾਰ ਦੀਪ ਅਤੇ ਸਾਥੀ
ਪਿੰਡ ਸਿੰਘੇ ਵਾਲਾ ਸੈਣੀਆਂ ਅੰਦਰ ਵੀ ਸਾਰੀਆਂ ਹੀ ਜਾਤਾਂ ਦੇ ਲੋਕ ਅਮਨ ਸ਼ਾਂਤੀ ਨਾਲ ਵੋਟਾਂ ਪਾਉਂਦੇ ਦੇਖੇ ਗਏ ।
ਮੰਡੀ ਲਾਧੂਕਾ ਦੇ ਪੋਲਿੰਗ ਬੂਥਾਂ ਉੱਪਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤੇਜਵੰਤ ਸਿੰਘ ਟੀਟਾ ਆਪਣੇ ਸਾਥੀਆਂ ਸਮੇਤ ਸਰਗਰਮੀ ਨਾਲ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਵੋਟਰਾਂ ਨੂੰ ਭਗਤਾਉਂਦੇ ਨਜ਼ਰੀਂ ਪਏ ।
ਫ਼ਾਜ਼ਿਲਕਾ ਸ਼ਹਿਰ ਅੰਦਰ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਨੀ , ਅਕਾਲੀ ਆਗੂ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ , ਐਡਵੋਕੇਟ ਸਵੀ ਕਾਠਪਾਲ ਵਰਕਰਾਂ ਦਾ ਉਤਸ਼ਾਹ ਵਧਾਉਂਦੇ ਦੇਖੇ ਗਏ ।
ਅਸੀਂ ਵੀ ਕਿਸੇ ਤੋਂ ਘੱਟ ਨਹੀਂ
ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ , ਵਿਧਾਇਕ ਦਵਿੰਦਰ ਸਿੰਘ ਘੁਬਾਇਆ , ਡੈਲੀਗੇਟ ਪੰਜਾਬ ਕਾਂਗਰਸ ਅਨੁਮੀਤ ਸਿੰਘ ਹੀਰਾ ਸੋਢੀ ਅਤੇ ਪਰਮਿੰਦਰ ਸਿੰਘ ਪਿੰਕੀ ਵਿਧਾਇਕ ਫਿਰੋਜ਼ਪੁਰ ਪੋਲਿੰਗ ਬੂਥਾਂ ਤੇ ਪੋਲਿੰਗ ਦਾ ਜਾਇਜ਼ਾ ਲੈਂਦੇ ਰਹੇ ।
ਬੇਅਦਬੀ ਦੇ ਨਾਮ ਤੇ ਕੁਝ ਪ੍ਰਤੀਸ਼ਤ ਸਿੱਖ ਵੋਟਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਭੁਗਤੇ ਤਾਂ ਵੱਡੀ ਗਿਣਤੀ ਡੇਰਾ ਸੱਚਾ ਸੌਦਾ ਸਿਰਸਾ ਨਾਲ ਸਬੰਧਤ ਡੇਰਾ ਪ੍ਰੇਮੀ ਅਕਾਲੀ ਦਲ ਦੇ ਹੱਕ ਵਿੱਚ ਸਰਗਰਮ ਦਿਖਾਈ ਦੇ ਰਹੇ ਸਨ ।
ਅੈਮ ਪੀ ਘੁਬਾਇਅਾ ਅਤੇ ਕੌਂਸਲਰ ਘਾਰੂ ਦਰਮਿਆਨ ਹੋਈ ਤੂੰ - ਤੂੰ , ਮੈਂ -- ਮੈਂ
ਜਲਾਲਾਬਾਦ ਦੇ ਬਿਜਲੀ ਬੋਰਡ ਦੇ ਦਫ਼ਤਰ ਵਿਖੇ ਚੱਲ ਰਹੇ ਪੋਲਿੰਗ ਬੂਥ ਨੰਬਰ 20 ਉੱਪਰ ਇੱਕ ਵੋਟ ਦੇ ਭੁਗਤਾਨ ਨੂੰ ਲੈ ਕੇ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਅਤੇ ਕੌਂਸਲਰ ਕਾਰੂ ਦਰਮਿਆਨ ਤਿੱਖੀ ਨੋਕ ਝੋਕ ਹੋਈ । ਸ਼ੇਰ ਸਿੰਘ ਘੁਬਾਇਆ ਨੇ ਘਾਰੂ ਨੂੰ ਕਿਹਾ ਕਿ ਤੂੰ ਬਦਮਾਸ਼ੀ ਕਰ ਰਿਹਾ ਹੈ ਤਾਂ ਅੱਗੋਂ ਘਾਰੂ ਨੇ ਕਿਹਾ ਕੇ ਜਦੋਂ ਤੇਰੇ ਨਾਲ ਸੀ ਉਦੋਂ ਮੈਂ ਠੀਕ ਸੀ ਅਤੇ ਹੁਣ ਤੈਨੂੰ ਬਦਮਾਸ਼ ਦਿਖਾਈ ਦੇ ਰਿਹਾ ਹਾਂ ।
ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਆਪਣੇ ਪਿੰਡ ਵਿਚਲੇ ਬੂਥ ਉੱਪਰ ਇਕਤਰਫਾ ਮਹੌਲ ਨਹੀਂ ਸੀ ਬਲਕਿ ਅਕਾਲੀ ਦਲ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਵੋਟ ਭੁਗਤਦੇ ਦਿਖਾਈ ਪਏ ।
ਹਾਲ ਦੀ ਘੜੀ ਦੋਵੇਂ ਧਿਰਾਂ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ।