ਵੋਟ ਪਾਉਣ ਤੋਂ ਬਾਅਦ ਉਤਸ਼ਾਹਿਤ ਦਿਖਾਈ ਦੇ ਰਹੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਜਗਦੀਸ਼ ਥਿੰਦ
ਬਾਦਲ / ਸ੍ਰੀ ਮੁਕਤਸਰ ਸਾਹਿਬ 20 ਮਈ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਬਾਦਲ ਪਰਿਵਾਰ ਨੇ ਮਤਦਾਨ ਕੀਤਾ ।
ਇਸ ਤੋਂ ਪਹਿਲਾਂ ਸਵੇਰੇ ਬਾਦਲ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਵਾਹਿਗੁਰੂ ਦਾ ਓਟ ਆਸਰਾ ਤੱਕਿਆ । ਵੋਟ ਪਾਉਣ ਵਾਲਿਆਂ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ , ਵੱਡੀ ਬੇਟੀ ਹਰਕੀਰਤ ਕੌਰ ਅਤੇ ਛੋਟੀ ਬੇਟੀ ਗੁਰਲੀਨ ਕੌਰ ਨੇ ਵੋਟ ਪਾਈ ।
ਪ੍ਰਕਾਸ਼ ਸਿੰਘ ਬਾਦਲ ਦਾ ਪੋਤਾ ਅਨੰਤ ਬੀਰ ਸਿੰਘ ਬਾਦਲ ਵੀ ਉਹਨਾਂ ਦੇ ਨਾਲ ਸੀ ।
ਛੋਟੀ ਬੇਟੀ ਗੁਰਲੀਨ ਕੌਰ ਨੇ ਪਹਿਲੀ ਵਾਰ ਮਤਦਾਨ ਕੀਤਾ । ਇਸ ਲਈ ਹੋਰਨਾਂ ਬਾਲਗ ਹੋਏ ਵੋਟਰਾਂ ਵਾਂਗ ਪੋਲਿੰਗ ਪਾਰਟੀ ਵੱਲੋਂ ਉਸਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਸਵਾਲ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਾ ਰੁੱਤ ਭਾਜਪਾ ਗੱਠਜੋੜ ਬਠਿੰਡਾ , ਫਿਰੋਜ਼ਪੁਰ ਹਲਕਿਆਂ ਦੇ ਨਾਲ ਹੀ ਪੰਜਾਬ ਦੀਆਂ ਕੁੱਲ ਸੀਟਾਂ ਉਪਰ ਜਿੱਤ ਪ੍ਰਾਪਤ ਕਰੇਗਾ ।