ਇਸਲਾਮਾਬਾਦ, 20 ਮਈ 2019 - ਆਈਸੀਸੀ ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟਰ ਆਸਿਫ ਅਲੀ 'ਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਸਦੀ 2 ਸਾਲਾ ਕੈਂਸਰ ਪੀੜਤ ਬੱਚੀ ਦੀ ਮੌਤ ਹੋ ਗਈ। ਆਸਿਫ ਦੀ ਧੀ ਫਾਤਿਮਾ ਦੇ ਕੈਂਸਰ ਦਾ ਇਲਾਜ ਅਮਰੀਕਾ ਦੇ ਇੱਕ ਹਸਪਤਾਲ ਵਿਚ ਚੱਲ ਰਿਹਾ ਸੀ।
ਧੀ ਦੀ ਮੌਤ ਦੀ ਖ਼ਬਰ ਆਸਿਫ ਨੂੰ ਇੰਗਲੈਂਡ ਖਿਲਾਫ ਖੇਡੀ ਪੰਜ ਮੈਚਾਂ ਦੀ ਸੀਰੀਜ਼ ਦੇ ਆਖਰੀ ਵਨਡੇਅ ਦੇ ਸਮਾਪਤ ਹੋਣ ਤੋਂ ਬਾਅਦ ਮਿਲੀ। ਜਿਉਂ ਹੀ ਆਸਿਫ ਨੂੰ ਇਸ ਖਬਰ ਦਾ ਪਤਾ ਲੱਗਾ ਉਹ ਇੰਗਲੈਂਡ ਤੋਂ ਅਮਰੀਕਾ ਲਈ ਰਵਾਨਾ ਹੋ ਗਿਆ।
ਆਸਿਫ ਦੀ ਧੀ ਦੀ ਮੌਤ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁੱਖ ਪ੍ਰਗਟ ਕੀਤਾ ਹੈ।