ਨਵੀਂ ਦਿੱਲੀ, 21 ਮਈ 2019 - ਭਾਰਤੀ ਹਵਾਈ ਸੈਨਾ ਨੇ ਸ੍ਰੀਨਗਰ ਬੇਸ ਦੇ ਸੀਨੀਅਰ ਮੋਸਟ ਏਅਰ ਫੋਰਸ ਕਮਾਂਡਰ (ਏ.ੳ.ਸੀ) ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। 27 ਫਰਵਰੀ ਨੂੰ ਸ੍ਰੀਨਗਰ ਦੇ ਨੇੜੇ ਐਮ.ਆਈ-17 ਹੈਲੀਕਾਪਟਰ ਦੇ ਹਾਦਸੇ ਨਾਲ ਸਬੰਧਤ ਇਹ ਕਾਰਵਾਈ ਕੀਤੀ ਗਈ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੈਲੀਕਾਪਟਰ ਨੂੰ ਆਈ.ਏ.ਐਫ ਦੀ ਹੀ ਮਿਸਾਈਲ ਦੁਆਰਾ ਹਵਾਈ ਹਮਲਾ ਕਰਕੇ ਸੁੱਟਿਆ ਸੀ, ਕਿਉਂਕਿ ਆਈ.ਏ.ਐਫ ਦੁਆਰਾ ਆਪਣੇ ਹੀ ਜਹਾਜ਼ ਨੂੰ ਦੁਸ਼ਮਣਾਂ ਦਾ ਜਹਾਜ਼ ਸਮਝ ਲਿਆ ਗਿਆ ਸੀ।
ਫਿਲਹਾਲ ਇਹ ਮਾਮਲਾ ਅਜੇ ਵੀ ਜਾਂਚ ਅਧੀਨ ਹੈ ਪਰ ਬਹੁਤ ਜਲਦ ਇਸਦੀ ਜਾਂਚ ਮੁਕੰਮਲ ਹੋ ਜਾਵੇਗੀ। ਸੂਤਰਾਂ ਮੁਤਾਬਕ ਲਾਪਰਵਾਹੀ ਵਰਤਣ ਵਾਲੇ ਅਫਸਰਾਂ 'ਤੇ ਵੱਡੀ ਕਾਰਵਾਈ ਹੋ ਸਕਦੀ ਹੈ।