ਚੰਡੀਗੜ੍ਹ, 21 ਮਈ 2019 - ਉੱਤਰ ਭਾਰਤ 'ਚ ਸਭ ਨਾਲੋਂ ਵੱਡੇ ਰੀਅਲ ਇਸਟੇਟ ਡਿਵੈਲਪਰ ਅਤੇ ਬਿਲਡਰਸ ਗਰੁੱਪ ਬਿਲਡਰਸ ਐਂਡ ਪ੍ਰਮੋਟਰਸ ਨੇ ਦਰਸ਼ਕਾਂ ਦੇ ਨਾਲ ਲਾਈਵ ਮੰਚ 'ਤ ਕ੍ਰਿਕੇਟ ਦੇ ਖੇਤਰ ਤੋਂ ਟਾਪ ਖਿਡਾਰੀਆਂ ਨੂੰ ਇਕੱਠੇ ਲਿਆਉਂਦੇ ਹੋਏ ਪਲੇ ਰਾਈਟ ਈਵੈਂਟ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਦਿ ਗੋਲਫ ਕਲੱਬ ਚੰਡੀਗੜ੍ਹ 'ਚ ਹੋਇਆ।
ਟ੍ਰਾਈਸਿਟੀ ਦਾ ਰੀਅਲ ਇਸਟੇਟ ਦਿੱਗਜ 72P ਗਰੁੱਪ ਇਸ ਆਯੋਜਨ ਦੇ ਲਈ ਅੱਗੇ ਆਇਆ ਅਤੇ ਨੇਕ ਕੰਮ ਦੇ ਲਈ ਯੋਗਦਾਨ ਦਿੱਤਾ। ਇਸ ਪ੍ਰੋਗਰਾਮ ਤੋਂ ਇਕੱਠੀ ਧਨਰਾਸ਼ੀ ਨੂੰ ਮਹਿਲਾ ਖਿਡਾਰੀਆਂ ਦੇ ਲਈ ਬ੍ਰੈਸਟ ਕੈਂਸਰ ਰਿਸਰਚ ਦੇ ਲਈ ਦਾਨ ਦਿੱਤਾ ਜਾਵੇਗਾ।
ਇਹ ਪ੍ਰੋਗਰਾਮ ਸਾਬਕਾ ਆਈਏਐਸ ਅਧਿਕਾਰੀ ਅਤੇ ਪ੍ਰੇਰਕ ਬੁਲਾਰੇ ਵਿਵੇਕ ਅਤਰੇ ਅਤੇ ਚਾਰਟਡ ਅਕਾਊਂਟੇਟ ਅਤੇ ਅਤੇ ਕਵਿਜ ਮਾਸਟਰ ਚਿਤਰੰਜਨ ਅਗਰਵਾਲ ਦੀ ਮੌਜ਼ੂਦਗੀ 'ਚ ਆਯੋਜਿਤ ਹੋਇਆ। ਇਸ ਤੋਂ ਇਲਾਵਾ ਮਸ਼ਹੂਰ ਭਾਰਤੀ ਕ੍ਰਿਕੇਟ ਬੀਬੀ ਤਾਨੀਆ ਭਾਟੀਆ ਅਤੇ ਸਿਧਾਰਥ ਕੌਲ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਹਰਿੰਦਰ ਕੁਮਾਰ ਅਤੇ ਮਸ਼ਹੂਰ ਸਾਬਕਾ ਭਾਰਤੀ ਕ੍ਰਿਕੇਟਰ ਸੁਸ਼ੀਲ ਕਪੂਰ ਸਹਿਤ ਹੋਰ ਸਨਮਾਨਯੋਗ ਵਿਅਕਤੀ ਇਸ ਆਯੋਜਨ 'ਚ ਸ਼ਾਮਿਲ ਸਨ।
72P ਦੇ ਡਾਇਰੈਕਟਰ ਸੇਲਸ ਐਂਡ ਮਾਰਕੀਟਿੰਗ ਅਨੂਪਮ ਗੁਪਤਾ ਨੇ ਇਸ ਪ੍ਰੋਗਰਾਮ 'ਚ ਮੌਜ਼ੂਦ ਸਾਰੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਅਤੇ ਇਸ ਆਯੋਜਨ ਦੇ ਬਾਰੇ 'ਚ ਗੱਲਬਾਤ ਕਰਦੇ ਹੋਏ ਕਿਹਾ, 'ਅਸੀਂ ਇਸ ਤਰ੍ਹਾਂ ਦੇ ਪ੍ਰਭਾਵਸ਼ਾਲੀ ਅਤੇ ਵੱਡੇ ਆਯੋਜਨ ਦਾ ਹਿੱਸਾ ਬਣਨ ਦੇ ਲਈ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਾਂ।' ਇਸ ਤਰ੍ਹਾਂ ਦੀਆਂ ਮਹਾਨ ਹਸਤੀਆਂ ਅਤੇ ਹੋਣਹਾਰ ਲੋਕਾਂ ਦਾ ਹਿੱਸਾ ਬਣਨਾ ਹਮੇਸ਼ਾ ਮਾਣ ਭਰੀ ਗੱਲ ਹੈ। ਅਸੀਂ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਆਯੋਜਨਾਂ ਦੇ ਲਈ ਹਮੇਸ਼ਾ ਤਿਆਰ ਰਹਾਂਗੇ।'