ਜਗਦੀਸ਼ ਥਿੰਦ
ਫ਼ਾਜ਼ਿਲਕਾ, 21 ਮਈ:
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ, ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਰਾਜ ਪਾਲ ਰਾਵਲ, ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ/ਸਿਵਿਲ ਜੱਜ (ਸੀ. ਡੀ.)-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਅੱਤਵਾਦੀ ਵਿਰੋਧੀ ਦਿਵਸ ਮਨਾਇਆ ਗਿਆ।
ਇਸ ਮੋਕੇ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਦੇ ਸਮੂਹ ਸਟਾਫ ਨੇ ਸਹੁੰ ਚੁੱਕੀ ਕਿ ਅਸੀਂ ਭਾਰਤ ਵਾਸੀ ਆਪਣੇ ਦੇਸ਼ ਦੀ ਅਹਿੰਸਾ ਅਤੇ ਸਹਿਣਸ਼ੀਲਤਾ ਦੀ ਪਰੰਪਰਾ ਵਿਚ ਵਿਸ਼ਵਾਸ ਰਖਦੇ ਹਾਂ। ਇਸ ਲਈ ਸਾਡੀ ਸ਼ਰਧਾ, ਹਰ ਪ੍ਰਕਾਰ ਦੇ ਅੱਤਵਾਦ ਅਤੇ ਹਿੰਸਾ ਦਾ ਵਿਰੌਧ ਕਰਨ ਦੀ ਵਚਨਬੱਧਤਾ ਨਾਲ ਪੁਸ਼ਟੀ ਕਰਦੇ ਹਾਂ।ਅਸੀਂ ਸਾਰੇ ਮਨੁੱਖੀ ਜੀਵ ਸ਼ਾਂਤੀ, ਸਮਾਜਿਕ ਸਦਭਾਵਨਾ ਅਤੇ ਸਮਝ ਨੂੰ ਸਮਰਥਨ ਅਤੇ ਅੱਗੇ ਵਧਾਉਣ ਲਈ ਵਚਨਬੱਧ ਹਾਂ। ਮਨੁੱਖੀ ਜੀਵਨ ਅਤੇ ਕਦਰਾਂ ਕੀਮਤਾਂ ਨੂੰ ਖਤਰੇ ਵਿਚ ਪਾਉਣ ਵਾਲੀ ਤਾਕਤਾਂ ਨਾਲ ਲੜਣ ਨੂੰ ਤਿਆਰ ਹਾਂ।
ਇਸ ਮੋਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਦੇ ਸੀਨੀਅਰ ਅਸਿਸਟੈੰਟ ਸ਼੍ਰੀ ਨੀਰਜ ਕੁਮਾਰ, ਕਲਰਕ ਸ਼੍ਰੀ ਗੌਰਵ ਸ਼ਰਮਾ ਅਤੇ ਸ਼੍ਰੀ ਨਿਤਿਸ਼ ਗਾਂਧੀ, ਜੂਨੀਅਰ ਸਕੇਲ ਸਟੈਨੋਗਰਾਫਰ ਮੈਡਮ ਨੀਲਮ ਰਾਣੀ, ਪੈਰਾ ਲੀਗਲ ਵੋਲੰਟੀਅਰ ਸ਼੍ਰੀ ਕੁਲਦੀਪ ਕੁਮਾਰ ਅਤੇ ਮੈਡਮ ਪੁਸ਼ਪਾ ਰਾਣੀ, ਗੁਰਮੀਤ ਅਤੇ ਮੈਡਮ ਵੀਨਾ ਰਾਣੀ ਮੌਜੂਦ ਸਨ