ਟਵਿੱਟਰ ਫੋਟੋ
ਮੁੰਬਈ, 21 ਮਈ 2019 - ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੀ ਪਤਨੀ ਤੇ ਸਾਬਕਾ ਅਦਾਕਾਰਾ ਟਵਿੰਕਲ ਖੰਨਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਸੇ ਨਾ ਕਿਸੇ ਨਾਮੀ ਸ਼ਖਸੀਅਤ ਖਿਲਾਫ ਟਵੀਟ ਕਰ ਖੂਬ ਚਰਚਾ 'ਚ ਰਹਿੰਦੀ ਹੀ ਹੈ। ਹਾਲ ਹੀ 'ਚ ਟਵਿੰਕਲ ਖੰਨਾ ਨੇ ਪੀਐਮ ਮੋਦੀ ਦੀ ਕੇਦਾਰਨਾਥ ਯਾਤਰਾ ਦੌਰਾਨ ਗੁਫਾ 'ਚ ਬੈਠਿਆਂ ਦੀਆਂ ਤਸਵੀਰਾਂ ਦੀ ਨਕਲ ਕਰਦਿਆਂ ਇੱਕ ਟਵੀਟ ਕੀਤਾ ਹੈ। ਟਵਿੰਕਲ ਖੰਨਾ ਪੀਐਮ ਮੋਦੀ ਵਾਂਗ 'ਧਿਆਨ' ਵਾਲੀ ਸਥਿਤੀ 'ਚ ਬੈਠੀ ਨਜ਼ਰ ਆ ਰਹੀ ਹੈ ਤੇ ਉਸਦੇ ਕੋਲ ਇੱਕ ਵੱਡੇ ਕੁੱਤੇ ਦਾ ਬੁੱਤ ਹੈ। ਟਵਿੰਕਲ ਫੋਟੋ ਨਾਲ ਲਿਖਦੀ ਹੈ, '' ਮੈਡੀਟੇਸ਼ਨ ਫੋਟੋਗ੍ਰਾਫੀ - ਪੋਜ਼ ਤੇ ਐਂਗਲ'' ਇਹ ਫੋਟੋ ਸੋਸ਼ਲ ਮੀਡੀਆ 'ਤੇ ਧੜਾਧੜ ਵਾਇਰਲ ਹੋ ਰਹੀ ਹੈ। ਟਵਿੰਕਲ ਵੱਲੋਂ ਲਿਖਿਆ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਪਿਰੀਚੁਅਲ ਫੋਟੋਆਂ ਦੇਖ ਕੇ ਉਸਨੇ ਇਹ '' ਮੈਡੀਟੇਸ਼ਨ ਫੋਟੋਗ੍ਰਾਫੀ - ਪੋਜ਼ ਤੇ ਐਂਗਲ'' ਨਾਮੀ ਵਰਕਸ਼ਾਪ ਸ਼ੁਰੂ ਕੀਤੀ ਹੈ।
ਇਥੇ ਜ਼ਿਕਰਯੋਗ ਹੈ ਕਿ ਟਵਿੰਕਲ ਦੇ ਮੀਂਆ (ਪਤੀ) ਅਕਸ਼ੈ ਪਿਛਲੇ ਦਿਨੀਂ ਮੋਦੀ ਦੀ ਇੰਟਰਵੀਊ ਦੌਰਾਨ ਕਾਫੀ ਚਰਚਾ ਦਾ ਵਿਸ਼ਾ ਬਣੇ ਰਹੇ ਸਨ ਜਿਸ 'ਚ ਅਕਸ਼ੈ ਦੀ ਆਲੋਚਕਾਂ ਵੱਲੋਂ ਕਾਫੀ ਅਲੋਚਨਾ ਕੀਤੀ ਗਈ ਸੀ। ਪਰ ਦੂਜੇ ਪਾਸੇ ਉਸਦੀ ਪਤਨੀ ਟਵਿੰਕਲ ਮੋਦੀ 'ਤੇ ਤੰਜ਼ ਕੱਸਣ ਤੋਂ ਭੋਰਾ ਵੀ ਗੁਰੇਜ਼ ਨਹੀਂ ਕਰਦੀ।