← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ ਫਰੀਦਕੋਟ, 21 ਮਈ 2019: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਯੂਥ ਅਕਾਲੀ ਦੇ ਮਾਲਵਾ ਜੋਨ ਨੰਬਰ 1 ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਕਿ ਉਨ੍ਹਾਂ ਦੇ ਪਿਤਾ ਹਰਬੰਸ ਸਿੰਘ ਰੋਮਾਣਾ ਅਚਾਨਕ ਅਕਾਲ ਚਲਾਨਾ ਕਰ ਗਏ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋ ਬਿਮਾਰ ਸਨ,ਜਿਸ ਦੇ ਕਾਰਨ ਅੱਜ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹਨਾਂ ਦੇ ਦੇਹਾਂਤ ਤੋ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਤੇ ਸਥਾਨਕ ਲੋਕ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਹਰਬੰਸ ਸਿੰਘ ਰੋਮਾਣਾ ਦਾ ਸੰਸਕਾਰ ਕੱਲ੍ਹ ਕਰੀਬ 10-30 ਵਜੇ ਰਾਮਬਾਗ ਫਰੀਦਕੋਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ
Total Responses : 188