← ਪਿਛੇ ਪਰਤੋ
ਬਠਿੰਡਾ, 21 ਮਈ 2019 - ਪੰਜਾਬ ਏਕਤਾ ਪਾਰਟੀ ਦੇ ਕਨਵੀਨਰ ਸੁਖਪਾਲ ਖਹਿਰਾ ਨੇ ਨਵੋਜਤ ਸਿੱਧੁ ਵੱਲੋਂ ਦਿੱਤੇ ਗਏ 'ਫ੍ਰੈਂਡਲੀ ਮੈਚ' ਦੇ ਵਿਵਾਦਤ ਬਿਆਨ 'ਤੇ ਸਿੱਧੂ ਦਾ ਪੱਖ ਪੂਰਿਆ ਹੈ ਅਤੇ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਦੋਵੇਂ ਹੀ ਮਿਲੇ ਹੋਏ ਹਨ। ਜਿਸ ਕਾਰਨ ਬੇਅਦਬੀਆਂ ਦੇ ਦੋਸ਼ੀਆਂ ਨੂੰ ਅਜੇ ਤੱਕ ਵੀ ਸਜ਼ਾ ਨਹੀਂ ਮਿਲੀ। ਅੱਜ ਬਠਿੰਡਾ 'ਚ ਪ੍ਰੈਸ ਕਾਨਫਰੰਸ ਕਰਦਿਆਂ ਖਹਿਰਾ ਨੇ ਸਿੱਧੂ ਦੇ ਬਿਆਨ ਦਾ ਸਮਰਥਨ ਕੀਤਾ ਅਤੇ ਸਿੱਧੂ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ। ਇਸ ਤੋਂ ਬਿਨਾਂ ਖਹਿਰਾ ਕਾਂਗਰਸ ਪਾਰਟੀ ਵੱਲੋਂ ਬੇਅਦਬੀ ਦੇ ਮੁੱਦੇ ਨੂੰ ਸਿਆਸੀ ਲਾਭ ਲਈ ਚੋਣਾਂ ਦੌਰਾਨ ਵਰਤੇ ਜਾਣ 'ਤੇ ਕਾਂਗਰਸ 'ਤੇ ਜੰਮ ਕੇ ਵਰੇ।
Total Responses : 930