ਚੰਡੀਗੜ੍ਹ, 21 ਮਈ 2019 - ਲੋਕਾ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੇਲਾਨ ਕੀਤਾ ਸੀ ਕਿ ਕਿਸਾਨ ਇਸ ਵਾਰ 20 ਜੂਨ ਥਾਂ 13 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਕਰ ਸਕਦੇ ਹਨ ਅਤੇ ਇਸ ਲਈ ਕਿਸਾਨਾਂ ਨੂੰ ਪੂਰੀ ਬਿਜਲੀ ਵੀ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਉਂਦੇ ਹੀ ਕਿਸਾਨਾਂ ਨੇ ਸਮੇਂ ਸਿਰ ਝੋਨੇ ਦੀ ਪਨੀਰੀ ਵੀ ਬੀਜ ਦਿੱਤੀ ਹੈ। ਪਰ ਹੁਣ ਕਿਸਾਨਾਂ ਨੂੰ ਉਡੀਕ ਹੈ ਕਿ ਸਰਕਾਰ ਆਪਣਾ ਪੂਰਾ ਸਮਾਂ ਬਿਜਲੀ ਦੇਣ ਦਾ ਵਾਅਦਾ ਕਦੋਂ ਪੂਰਾ ਕਰੇਗੀ?
ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਹੋਣ ਦੌਰਨ ਚੋਣ ਜਾਬਤਾ ਲੱਗਾ ਹੋਣ ਕਾਰਨ ਇਸ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਸਰਕਾਰ ਵੱਲੋਂ ਚੋਣ ਜਾਬਤੇ ਕਾਰਨ ਇਸ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਪਰ ਹੁਣ ਕਿਸਾਨਾਂ ਨੂੰ ਇੰਤਜਾਰ ਹੈ ਸਰਕਾਰ ਦੀ ਇਜਾਜ਼ਤ ਦਾ। ਜਦੋਂ ਕਿ ਬਿਜਲੀ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ 13 ਜੂਨ ਤੋਂ ਪੂਰੀ ਬਿਜਲੀ ਦਿੱਤੀ ਜਾਵੇਗੀ ਅਤੇ ਜਲਦ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।