← ਪਿਛੇ ਪਰਤੋ
ਮਮਦੋਟ 21 ਮਈ 2019 (ਨਿਰਵੈਰ ਸਿੰਘ ਸਿੰਧੀ) :- ਪੰਜਾਬ ਵਿੱਚ ਜ਼ਮੀਨੀ ਫ਼ਸਲਾਂ ਦੀ ਨਵੀਂ ਕਾਸ਼ਤ ਨੂੰ ਲੈ ਕੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਅਧੀਨ ਆਉਂਦੀ ਪੰਚਾਇਤੀ ਜ਼ਮੀਨ ਨੂੰ ਇੱਕ ਸਾਲ ਤੇ ਠੇਕੇ ਤੇ ਦੇਣ ਵਾਸਤੇ ਬੋਲੀ ਕਰਵਾਈ ਜਾ ਰਹੀ ਹੈ , ਜਿਸ ਦੇ ਤਹਿਤ ਅੱਜ ਬਲਾਕ ਦਫ਼ਤਰ ਮਮਦੋਟ ਦੇ ਅਧੀਨ ਆਉਂਦੇ ਪਿੰਡ ਲਖਮੀਰ ਕੇ ਉਤਾੜ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਰੱਖੀ ਗਈ ਸੀ। ਮਾਮਲੇ ਤੋਂ ਪਹਿਲਾਂ ਹੀ ਵਾਕਫ਼ ਹੋਣ ਕਰਕੇ ਪੰਚਾਇਤ ਸੈਕਟਰੀ ਵਲੋਂ ਮਮਦੋਟ ਪੁਲਿਸ ਦੀ ਮੌਜੂਦਗੀ ਵਿੱਚ ਬੋਲੀ ਕਰਵਾਈ ਜਾ ਰਹੀ ਸੀ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਪਰ ਪਿੰਡ ਦੇ ਕੁਝ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ, ਪਿੰਡ ਦੇ ਲੋਕਾਂ ਨੇ ਮੌਜੂਦਾ ਸਰਪੰਚ ਅਤੇ ਪੰਚਾਇਤ ਸਕੱਤਰ ਤੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਹਰ ਸਾਲ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਕੀਤੀ ਜਾਂਦੀ ਰਹੀ ਹੈ ਪਰੰਤੂ ਇਸ ਵਾਰ ਪਿੰਡ ਤੋਂ ਬਾਹਰ ਮੌਜੂਦਾ ਸਰਪੰਚ ਦੇ ਘਰ ਦੇ ਸਾਹਮਣੇ ਬਣੇ ਧਾਰਮਿਕ ਅਸਥਾਨ ਵਿਚ ਬਣੇ ਇੱਕ ਪ੍ਰਾਈਵੇਟ ਸਕੂਲ ਵਿੱਚ ਕਿਉਂ ਕਰਵਾਈ ਜਾ ਰਹੀ ਹੈ। ਪਿੰਡ ਕੁਝ ਲੋਕਾਂ ਨੇ ਵਿਰੋਧ ਕਰਦੇ ਪੰਚਾਇਤ ਸਕੱਤਰ ਅਤੇ ਸਰਪੰਚ ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਸਰਪੰਚੀ ਹਥਿਆਉਣ ਵਾਸਤੇ ਪਹਿਲਾਂ ਵੀ ਮੌਜੂਦਾ ਸਰਪੰਚ ਵੱਲੋਂ ਆਪਣੇ ਵਿਰੋਧ ਵਾਲੀਆਂ ਪਿੰਡ ਦੀਆਂ 380 ਦੇ ਕਰੀਬ ਵੋਟਾਂ ਕਥਿਤ ਤੌਰ 'ਤੇ ਕਟਵਾ ਦਿੱਤੀਆਂ ਸਨ। ਦੱਸਿਆ ਜਾਂਦਾ ਹੈ ਕਿ ਮੌਜੂਦਾ ਸਰਪੰਚ ਇੱਕ ਪ੍ਰਾਈਵੇਟ ਸਕੂਲ ਵਿਚ ਬਤੌਰ ਵਾਈਸ ਪ੍ਰਿੰਸੀਪਲ ਵਜੋਂ ਵੀ ਕੰਮ ਕਰ ਰਿਹਾ ਹੈ। ਲੋਕਾਂ ਦੇ ਵਿਰੋਧ ਅਤੇ ਗੁੱਸੇ ਨੂੰ ਦੇਖਦੇ ਹੋਏ ਪੰਚਾਇਤ ਸਕੱਤਰ ਨੇ ਬੀ ਡੀ ਪੀ ਓ ਮਮਦੋਟ ਅਤੇ ਐੱਸ ਡੀ ਐੱਮ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੀ ਜਾਣ ਵਾਲੀ ਬੋਲੀ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀ ਗਈ ਹੈ।
Total Responses : 928