ਫਾਈਲ ਫੋਟੋ
ਨਵੀਂ ਦਿੱਲੀ, 22 ਮਈ 2019 - ਬੁੱਧਵਾਰ ਨੂੰ 'ਈਸਰੋ' ਨੇ ਰਡਾਰ ਇਮੇਜ਼ਿੰਗ ਅਰਥ ਸੈਟੇਲਾਈਟ (ਰੀਸੈਟ-੨ਬੀ) ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ। ਇਸ ਸੈਟੇਲਾਈਟ ਨੂੰ ਆਂਧਰ ਪ੍ਰਦੇਸ਼ ਦੇ ਸ਼੍ਰੀਹਰਿਕੋਟਾ 'ਦੇ ਪੀਐਸਐਲਵੀ ਸੀ-46 ਰੌਕਟ ਤੋਂ ਸਵੇਰੇ 5.27 ਮਿੰਟ 'ਤੇ ਛੱਡਿਆ ਗਿਆ ਹੈ।
ਜਾਣਕਾਰੀ ਮੁਤਾਬਕ ਜਿਸ ਵਕਤ ਅਸਮਾਨ 'ਚ ਬੱਦਲ ਛਾਏ ਰਹਿੰਦੇ ਨੇ, ਉਸ ਵਕਤ ਰੈਗੂਲਰ ਰਿਮੋਟ ਸੈਸਿੰਗ ਜਾਂ ਆਪਟੀਕਲ ਸੈਟੇਲਾਈਟ ਜ਼ਮੀਨ 'ਤੇ ਮੌਜੂਦ ਚੀਜ਼ਾਂ ਸੀ ਸਥਿਤੀ ਠੀਕ ਤਰ੍ਹਾਂ ਦਿਖਾ ਨਹੀਂ ਪਾਉਂਦੇ। ਪਰ ਹੁਣ ਜੋ ਸੈਟੇਲਾਈਟ ਛੱਡਿਆ ਗਿਆ ਹੈ, ਇਹ ਉਸੇ ਕਮੀ ਨੂੰ ਪੂਰਾ ਕਰੇਗਾ। ਹਰ ਮੌਸਮ 'ਚ, ਭਾਵੇਂ ਰਾਤ ਹੋਵੇ, ਬੱਦਲ ਜਾਂ ਮੀਂਹ ਪੈ ਰਿਹਾ ਹੋਵੇ, ਇਹ ਸੈਟੇਲਾਈਟ ਧਰਤੀ 'ਤੇ ਕਿਸੇ ਵੀ ਚੀਜ਼ ਦੀ ਸਹੀ ਤਸਵੀਰ ਜਾਰੀ ਕਰ ਸਕਦਾ ਹੈ। ਇਸ ਨਾਲ ਆਫ਼ਤ ਪ੍ਰਬੰਧਨ ਅਤੇ ਸੁਰੱਖਿਆ ਬਲਾਂ ਨੂੰ ਕਾਫੀ ਮਦਦ ਮਿਲੇਗੀ।