ਨਵੀਂ ਦਿੱਲੀ, 22 ਮਈ 2019 - ਭਾਰਤ ਦੀ ਸਰਕਾਰੀ ਬੀਮਾ ਕੰਪਨੀ 'ਭਾਰਤੀ ਜੀਵਨ ਬੀਮਾ ਨਿਗਮ' ਯਾਨੀ ਐਲ.ਆਈ.ਸੀ. ਨੇ 8 ਹਜ਼ਾਰ ਤੋਂ ਜ਼ਿਆਦਾ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਕਿਸੇ ਵੀ ਵਿਸ਼ੇ 'ਚ ਗਰੈਜੂਏਸ਼ਨ ਪਾਸ ਉਮੀਦਵਾਰ ਇੰਨ੍ਹਾਂ ਅਹੁਦਿਆਂ ਲਈ ਅਰਜ਼ੀ ਦੇ ਸਕਦੇ ਹਨ। ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ 30 ਸਾਲ ਉਮਰ ਤੈਅ ਕੀਤੀ ਗਈ ਹੈ।
ਚੁਣੇ ਗਏ ਉਮੀਦਵਾਰਾਂ ਦੀ ਨਿਯੁਕਤੀ ਅਪ੍ਰੈਂਟਿਸ ਡਵੈਲਪਮੈਂਟ ਅਫਸਰ (ਏ.ਡੀ.ੳ) ਦੇ ਅਹੁਦੇ 'ਤੇ ਦੇਸ਼ ਭਰ 'ਚ ਮੌਜੂਦ ਐਲ.ਆਈ.ਸੀ ਬ੍ਰਾਂਚ ਦੇ ਦਫ਼ਤਰਾਂ 'ਚ ਕੀਤੀ ਜਾਏਗੀ।
ਆਨਲਾਈਨ ਪ੍ਰੀਖਿਆ ਅਤੇ ਇੰਟਰਵਿਊ 'ਚ ਪ੍ਰਫਾਰਮੈਂਸ ਦੇ ਅਧਾਰ 'ਤੇ ਚੋਣ ਕੀਤੀ ਜਾਏਗੀ। ਅਰਜ਼ੀਆਂ ਭੇਜਣ ਦੀ ਆਖ਼ਰੀ ਮਿਤੀ 9 ਜੂਨ ਹੈ। ਚੁਣੇ ਗਏ ਉਮੀਦਵਾਰਾਂ ਦੀ ਤਨਖਾਹ 34,503 ਰੁਪਏ ਪ੍ਰਤੀ ਮਹੀਨਾ ਹੋਏਗੀ।
ਅਹੁਦੇ ਦਾ ਨਾਮ - ਅਪ੍ਰੈਂਟਿਸ ਡਵੈਲਪਮੈਂਟ ਅਫਸਰ (ਏ.ਡੀ.ੳ)
ਕੁੱਲ ਉਮੀਦਵਾਰਾਂ ਦੀ ਸੰਖਿਆ - ਐਲ.ਆਈ.ਸੀ ਨੇ ਕੁੱਲ 8581 ਅਹੁਦਿਆਂ 'ਤੇ ਨਿਯੁਕਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।
ਅਹੁਦਿਆਂ ਦੇ ਵੇਰਵੇ, ਡਿਵੀਜ਼ਨ ਵਾਇਜ਼ ਹੇਠ ਦੇਖੋ :-
ਪੂਰਬੀ ਕੇਂਦਰੀ ਜ਼ੋਨਲ ਦਫਤਰ, ਪਟਨਾ -701 ਪੋਸਟਾਂ
ਨਾਰਥ ਸੈਂਟਰਲ ਜ਼ੋਨਲ ਆਫਿਸ, ਕਾਨਪੁਰ- 1042 ਪੋਸਟਾਂ
ਉੱਤਰੀ ਜ਼ੋਨਲ ਦਫਤਰ, ਨਵੀਂ ਦਿੱਲੀ -1130 ਪੋਸਟਾਂ
ਪੱਛਮੀ ਜ਼ੋਨਲ ਦਫ਼ਤਰ, ਮੁੰਬਈ-1753 ਪੋਸਟਾਂ
ਕੇਂਦਰੀ ਜ਼ੋਨਲ ਦਫ਼ਤਰ, ਭੋਪਾਲ - 525 ਪੋਸਟਾਂ
ਪੂਰਬੀ ਜ਼ੋਨਲ ਦਫਤਰ, ਕੋਲਕਾਤਾ - 922 ਪੋਸਟਾਂ
ਦੱਖਣੀ ਜ਼ੋਨਲ ਆਫਿਸ, ਚੇਨਈ- 1257 ਪੋਸਟਾਂ
ਦੱਖਣੀ ਜ਼ੋਨਲ ਆਫਿਸ, ਹੈਦਰਾਬਾਦ -1251 ਪੋਸਟਾਂ
ਉਮੀਦਵਾਰਾਂ ਦਾ ਕਿਸੇ ਵੀ ਮਾਨਾਤ ਪ੍ਰਾਪਤ ਸੰਸਥਾ / ਯੂਨੀਵਰਸਿਟੀ ਤੋਂ ਬੈਚਲਰ ਡਿਗਰੀ ਹੋਣਾ ਜਰੂਰੀ ਹੈ। ਅਰਜ਼ੀ ਫ਼ੀਸ - ਜਨਰਲ / ਓਬੀਸੀ ਵਰਗ ਦੇ ਉਮੀਦਵਾਰਾਂ ਲਈ 600 ਰੁਪਏ, ਅੇਸ.ਸੀ / ਐਸ.ਟੀ / ਪੀ.ਐਚ ਉਮੀਦਵਾਰਾਂ ਲਈ 50 ਰੁਪਏ ਅਰਜ਼ੀ ਫੀਸ ਲਈ ਦੇਣੇ ਹੋਣਗੇ।
ਉਮੀਦਵਾਰ ਐਲ.ਆਈ.ਸੀ ਦੀ ਆਫੀਸ਼ੀਅਲ ਵੈੱਬਸਾਈਟ licindia.in 'ਤੇ ਲੌਗਇਨ ਕਰ ਕੇ ਅਹੁਦੇ ਲਈ ਅਪਲਾਈ ਕਰ ਸਕਦੇ ਹਨ।
ਆਨਲਾਈਨ ਅਰਜ਼ੀ ਸ਼ੁਰੂ ਹੋਣ ਦੀ ਤਰੀਕ - 20 ਮਈ 2019
ਅਰਜ਼ੀ ਭਰਨ ਦੀ ਅੰਤਿਮ ਤਰੀਕ - 9 ਜੂਨ 2019