ਹੈਦਰਾਬਾਦ, 22 ਮਈ 2019 - ਹੁਣ ਤੇਲੰਗਾਨਾ ਦੇ ਗਰੀਬ ਲੋਕ ਹੁਣ ਆਪਣੇ ਪਿਆਰਿਆਂ ਦਾ ਅੰਤਿਮ ਸਸਕਾਰ 1 ਰੁਪਏ ਵਿੱਚ ਕਰ ਸਕਣਗੇ। ਇਹ ਸਭ ਕੁੱਝ ਇੱਕ ਸਿੱਖ ਮੇਅਰ ਦੀ ਬਦੌਲਤ ਹੋਇਆ ਹੈ। ਭਾਈ ਰਵਿੰਦਰ ਸਿੰਘ ਕਰੀਮਨਗਰ ਦੇ ਇਲਾਕੇ 'ਚੋਂ ਤੇਲੰਗਾਨਾ ਰਾਸ਼ਟਰ ਸੰਮਤੀ ਦੇ ਮੇਅਰ ਹਨ। ਉਹਨਾਂ ਕਿਹਾ ਕਿ ਜਿਹੜਾ ਗਰੀਬ ਵਰਗ ਆਪਣੇ ਵਿਛੜੇ ਹੋਏ ਪਰਿਵਾਰ ਦੇ ਮੈਂਬਰ ਨੂੰ ਇੱਜਤ ਅਤੇ ਮਾਣ ਨਾਲ ਅੰਤਿਮ ਵਿਦਾਇਗੀ ਨਹੀਂ ਦੇ ਸਕਦਾ ਸਰਕਾਰ ਉਹਨਾਂ ਦੇ ਲਈ ਇਹ ਸਕੀਮ ਲੈ ਕੇ ਆਈ ਹੈ ਤਾਂ ਜੋ ਗਰੀਬ ਵਰਗ ਆਪਣਿਆਂ ਨੂੰ ਇੱਜਤ ਅਤੇ ਮਾਣ ਵਾਲੀ ਅੰਤਿਮ ਵਿਦਾਇਗੀ ਦੇ ਸਕਣ।
ਭਾਈ ਰਵਿੰਦਰ ਸਿੰਘ ਅਨੁਸਾਰ ਸਰਕਾਰ ਗਰੀਬ ਵਰਗ ਨੂੰ ਅੰਤਿਮ ਸਸਕਾਰ ਕਰਨ ਲਈ ਫੁੱਲ, ਢਾਲਾਂ, ਸਸਕਾਰ ਲਈ ਬਾਲਣ, ਕਫ਼ਨ, ਘਿਓ, ਮਿੱਟੀ ਦਾ ਤੇਲ, ਕੱਪੜੇ ਅਤੇ ਚੰਦਨ ਦੀ ਲੱਕੜੀ ਦੇ ਟੁਕੜੇ ਸਭ ਕੁੱਝ ਦੇਵੇਗੀ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਭਾਈ ਸਾਹਿਬ ਪਿਛਲੇ 10 ਸਾਲਾਂ ਤੋਂ ਗਰੀਬਾਂ ਦੇ ਅੰਤਿਮ ਸੰਸਕਾਰ ਲਈ ਆਪਣੀ ਜੇਬ ਵਿਚੋਂ ਪੈਸਾ ਦਾਨ ਕਰ ਰਹੇ ਹਨ ਅਤੇ ਉਹ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਉਣ 'ਚ ਵੀ ਅਹਿਮ ਯੋਗਦਾਨ ਪਾਉਂਦੇ ਹਨ।