← ਪਿਛੇ ਪਰਤੋ
ਚੰਡੀਗੜ੍ਹ 22 ਮਈ 2019 - ਪੁਲਿਸ ਕੰਪਲੇਟ ਅਥਾਰਟੀ ਦਿੱਲੀ ਦੇ ਚੇਅਰਮੈਨ ਅਤੇ ਦਿੱਲੀ ਹਾਈਕੋਰਟ ਸਾਬਕਾ ਜੱਜ ਜਸਟਿਸ ਪੀਐੱਸ ਤੇਜੀ ਦੀ ਸਵਰਗੀ ਮਾਤਾ ਪ੍ਰੀਤਮ ਕੌਰ ਤੇਜੀ ਦੀ ਗਿਆਰਵੀਂ ਬਰਸੀ ਨਮਿਤ 25 ਮਈ ਨੂੰ ਪਾਠ ਦੇ ਭੋਗ ਪਾਏ ਜਾਣਗੇ। 25 ਮਈ ਨੂੰ ਚੰਡੀਗੜ੍ਹ ਦੇ ਸੈਕਟਰ 11 ਦੇ ਗੁਰਦੁਆਰਾ ਸਾਹਿਬ 'ਚ ਸਵੇਰੇ 10.00 ਤੋਂ 11.30 ਵਜੇ ਤੱਕ ਪਾਠ ਦੇ ਭੋਗ ਪਾਏ ਜਾਣਗੇ ਜਿਸ ਉਪਰੰਤ 11.30 ਵਜੇ ਤੋਂ 12.30 ਵਜੇ ਤੱਕ ਕੀਰਤਨ ਕੀਤਾ ਜਾਵੇਗਾ। ਕੀਰਤਨ ਸਮਾਪਤੀ ਉਪਰੰਤ ਸਮੂਹ ਪਰਿਵਾਰ ਵੱਲੋਂ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।
Total Responses : 260