ਚੰਡੀਗੜ੍ਹ, 24 ਮਈ 2019 - ਮੌਸਮ ਵਿਭਾਗ ਵੱਲੋੋਂ ਪੰਜਾਬ ਦੇ ਕੁਝ ਸ਼ਹਿਰਾਂ 'ਚ ਅਗਲੇ ਦੋ ਤੋਂ ਤਿੰਨ ਘੰਟਿਆਂ ਦੌਰਾਨ ਬਿਜਲੀ ਸਮੇਤ ਗਰਜਦੇ ਬੱਦਲਾਂ ਨਾਲ ਮੱਧਮ ਮੀਂਹ ਪੈਂਦਾ ਰਹੇਗਾ। ਇਸੇ ਦੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਠੰਢੀ ਹਵਾ ਵੀ ਵਗੇਗੀ।
ਪੰਜਾਬ ਦੇ ਸ਼ਹਿਰ ਖਾਸ ਕਰ ਮੁਕਤਸਰ, ਮਾਨਸਾ, ਬਰਨਾਲਾ, ਬਠਿੰਡਾ, ਮੋਗਾ, ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ, ਪਠਾਨਕੋਟ, ਰੂਪਨਗਰ, ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਕਪੂਰਥਲਾ, ਤਰਨਤਾਰਨ, ਗੁਰਦਾਸਪੁਰ 'ਚ ਅਗਲੇ ਕੁਝ ਘੰਟਿਆਂ ਦੌਰਾਨ ਲਗਾਤਾਰ ਮੀਂਹ ਪਵੇਗਾ।