← ਪਿਛੇ ਪਰਤੋ
ਗੁਜਰਾਤ, 24 ਮਈ 2019 - ਸੂਰਤ ਦੇ ਤਕਸ਼ਿਲਾ ਕੰਪਲੈਕਸ 'ਚ ਅੱਜ ਭਿਆਨਕ ਅੱਗ ਲੱਗ ਗਈ। ਜਿਸ 'ਚ ਕਰੀਬ 15 ਵਿਦਿਆਰਥੀਆਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਕੰਪਲੈਕਸ ਦੇ ਤੀਜੇ ਅਤੇ ਚੌਥੇ ਫਲੋਰ 'ਤੇ ਲੱਗੀ ਅਤੇ ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਤੁਹਾਨੂੰ ਦੱਸ ਦੇਈਏ ਕਿ ਵਿਦਿਆਰਥੀਆਂ ਨੇ ਅੱਗ, ਸੇਕ ਅਤੇ ਧੂੰਏ ਤੋਂ ਬਚਣ ਲਈ ਇਮਾਰਤ 'ਚੋਂ ਛਲਾਗਾਂ ਲਾ ਦਿੱਤੀਆਂ ਜਿਸ 'ਚ ਕਈ ਵਿਦਿਆਰਥੀਆਂ ਦੀ ਜਾਨ ਚਲੀ ਗਈ ਤੇ ਕਈ ਵਿਦਿਆਰਥੀਆਂ ਜੋ ਜ਼ਖਮੀ ਹੋ ਗਏ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ 'ਤੇ ਪੀਐੱਮ ਮੋਦੀ ਨੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
Total Responses : 189