ਤਰਨਤਾਰਨ, 24 ਮਈ 2019 - ਤਰਨਤਾਰਨ ਦੇ ਪਿੰਡ ਢੋਟੀਆਂ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਮਲਾ ਪਰਿਵਾਰ 'ਤੇ ਸੁੱਤੇ ਸਮੇਂ ਹੋਇਆ। ਇਸ ਹਮਲੇ 'ਚ ਇੱਕ 10 ਦੀ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਜਦੋਂ ਕਿ ਇਸ ਹਮਲੇ 'ਚ ਪਤੀ-ਪਤਨੀ ਸਮੇਤ ਉਹਨਾਂ ਦੀ 16 ਸਾਲਾ ਧੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਢਾਈ ਤੋਂ ਤਿੰਨ ਕੀਲੇ ਜ਼ਮੀਨ ਦੇ ਵਿਵਾਦ ਪਿੱਛੇ ਹੋਇਆ।
ਉੱਥੇ ਹੀ ਇੱਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਇਸ ਪਰਿਵਾਰ ਦਾ ਆਪਣੇ ਸਹੁਰੇ ਪਰਿਵਾਰ ਨਾਲ ਜ਼ਮੀਨ ਦਾ ਝਗੜਾ ਚੱਲਦਾ ਆ ਰਿਹਾ ਸੀ। ਇਹ ਜ਼ਮੀਨ ਪਿੰਡ ਤੁੜ ਵਿਚ ਹੈ ਜੋ ਕਿ ਢਾਈ ਤੋਂ ਤਿੰਨ ਏਕੜ ਹੈ ਅਤੇ ਇਸ ਪਰਿਵਾਰ ਵਲੋਂ ਇਸ ਜ਼ਮੀਨ ਦਾ ਕੇਸ ਵੀ ਜਿੱਤ ਲਿਆ ਗਿਆ ਸੀ ਅਤੇ ਇਨ੍ਹਾਂ ਨੇ ਜ਼ਮੀਨ ਦਾ ਕਬਜਾ ਲੈਣਾ ਸੀ ਪਰ ਬੀਤੀ ਰਾਤ ਹੀ ਇਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸ. ਪੀ. ਡੀ. ਹਰਜੀਤ ਸਿੰਘ ਧਾਲੀਵਾਲ, ਡੀ. ਐੱਸ. ਪੀ. ਆਜ਼ਾਦ ਦਵਿੰਦਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।