ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਬਾਰ ਐਸੋਸੀਏਸ਼ਨ ਜਲਾਲਾਬਾਦ ਨਾਲ ਸਬੰਧਤ ਐਡਵੋਕੇਟ । ਤਸਵੀਰ ਜਗਦੀਸ਼ ਥਿੰਦ
ਜਗਦੀਸ਼ ਥਿੰਦ
ਜਲਾਲਾਬਾਦ / ਫਾਜ਼ਿਲਕਾ 25 ਮਈ
: ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਿੱਤ ਦੇ ਜਸ਼ਨ ਮਨਾਉਣ ਦਾ ਸਿਲਸਿਲਾ ਜਾਰੀ ਹੈ ।
ਬਾਰ ਐਸੋਸੀਏਸ਼ਨ ਜਲਾਲਾਬਾਦ ਨਾਲ ਸਬੰਧਤ ਸੀਨੀਅਰ ਮੈਂਬਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ।
ਖੁਸ਼ੀ ਸਾਂਝੀ ਕਰਨ ਮੌਕੇ ਅੈਡਵੋਕੇਟ ਜੀ ਕੇ ਜਿੰਦਲ
ਸੀਨੀਅਰ ਐਡਵੋਕੇਟ ਜੀ ਕੇ ਜਿੰਦਲ ਅਤੇ ਸਾਥੀਆਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਜਿੱਤ ਇਸ ਖੇਤਰ ਵਿੱਚ ਤਰੱਕੀ ਦੇ ਨਵੇਂ ਰਸਤੇ ਖੋਲ੍ਹੇਗੀ । ਐਡਵੋਕੇਟ ਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਨਵੇਂ ਬਣਨ ਜਾ ਰਹੀ ਕੇਂਦਰ ਦੀ ਸਰਕਾਰ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਵੱਡੇ ਮੰਤਰਾਲੇ ਦੇ ਕੈਬਨਿਟ ਮੰਤਰੀ ਹੋਣਗੇ ।
ਉਨ੍ਹਾਂ ਕਿਹਾ ਕਿ ਬਤੌਰ ਵਿਧਾਇਕ ਜਲਾਲਾਬਾਦ ਉਹਨਾਂ ਜਿਸ ਤਰ੍ਹਾਂ ਇਲਾਕੇ ਦੇ ਵਿਕਾਸ ਉਪਰ ਕਰੋੜਾਂ ਰੁਪਏ ਖਰਚ ਕੀਤੇ ਹਨ ਉਸ ਤਰ੍ਹਾਂ ਹੀ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ , ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਅੰਦਰ ਨਵੇਂ ਪ੍ਰਾਜੈਕਟ ਸਥਾਪਤ ਹੋਣ ਦੀ ਉਮੀਦ ਖੇਤਰ ਦੇ ਲੋਕ ਉਹਨਾਂ ਕੋਲੋਂ ਰੱਖਦੇ ਹਨ ।
ਵਰਨਣਯੋਗ ਹੈ ਕਿ ਚੋਣਾਂ ਦੌਰਾਨ ਹਲਕਾ ਇੰਚਾਰਜ ਜਲਾਲਾਬਾਦ ਸਤਿੰਦਰਜੀਤ ਸਿੰਘ ਮੰਟਾ ਨੇ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਆਹੁਦੇਦਾਰਾਂ ਕੋਲ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਦੀ ਅਪੀਲ ਕੀਤੀ ਸੀ ।
ਇਸ ਮੌਕੇ ਅੈਡਵੋਕੇਟ ਤਰਨਜੀਤ ਕਮਰਾ ਪਰਵਿੰਦਰ ਕੰਬੋਜ , ਤਲਵਿੰਦਰ ਸਿੱਧੂ , ਕੰਵਲਜੀਤ ਸਿੰਘ ਬੇਦੀ , ਕਰਨ ਚੁੱਚਰਾ , ਬਖ਼ਸ਼ੀਸ਼ ਸਿੰਘ , ਜਗਜੀਤ ਜੋਸਨ , ਧੀਰਜ ਗੂੰਬਰ , ਸੁਸ਼ੀਲ ਕੁੱਕੜ , ਅਮਨਦੀਪ ਹਾਂਡਾ , ਸੌਰਵ ਅਨੇਜਾ , ਕੁਲਦੀਪ ਸਿੰਘ , ਅਮਨ ਹਾਂਡਾ , ਹਰਭਜਨ ਕੰਬੋਜ ਤੋਂ ਇਲਾਵਾ ਹੋਰ ਵੀ ਐਡਵੋਕੇਟ ਮੌਜੂਦ ਸਨ ।