ਜਗਦੀਸ਼ ਥਿੰਦ
ਫ਼ਾਜ਼ਿਲਕਾ 25 ਮਈ
ਮਾਨਯੋਗ ਸ: ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਪੰਜਾਬ ਜੀ ਦੇ ਦਿਸਾ-ਨਿਰਦੇਸ਼ਾਂ
ਅਨੁਸਾਰ ਅਤੇ ਮਾਨਯੋਗ ਸ੍ਰੀ ਸੁਤੰਤਰ ਕੁਮਾਰ ਐਰੀ ,ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ
ਭਲਾਈ ਵਿਭਾਗ, ਪੰਜਾਬ ਜੀ ਦੀ ਪ੍ਰਧਾਨਗੀ ਹੇਠ ਅੱਜ ਮਿਤੀ 24-05-2019 ਨੂੰ ਨਰਮੇ ਦੀ
ਫਸਲ ਨੂੰ ਮੁੜ ਸੁਰਜਿਤ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਫ਼ਾਜ਼ਿਲਕਾ ਵਿਖੇ ਹੋਈ ਹੈ। ਇਸ
ਮੀਟਿੰਗ ਵਿਚ ਸ: ਪਰਮਿੰਦਰ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਨਕਦੀ ਫਸਲਾਂ)
ਪੰਜਾਬ, ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ ਵਿਸਥਾਰ), ਪੰਜਾਬ ਅਤੇ ਕਪਾਹ ਪੱਟੀ ਵਾਲੇ
ਜ਼ਿਲਿਆਂ ਦੇ ਮੁੱਖ ਖੇਤੀਬਾੜੀ ਅਫਸਰਾਂ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ,
ਮਾਨਸਾ, ਸੰਗਰੂਰ, ਬਰਨਾਲਾ ਅਤੇ ਮੋਗਾ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਕਰਦਿਆਂ ਡਾ
ਮਨਜੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਫ਼ਾਜ਼ਿਲਕਾ ਵਲੋਂ ਅਰੰਭੀ ਗਈ ਅਤੇ ਉਹਨਾ ਵਲੋ
ਮੀਟਿੰਗ ਵਿਚ ਹਾਜ਼ਰ ਹੋਏ ਸਮੂਹ ਅਧਿਕਾਰੀਆਂ ਨੂੰ ਜੀ ਆਇਆ ਨੂੰ ਕਿਹਾ। ਇਸ ਮੌਕੇ ਪ੍ਰਧਾਨ
ਵਲੋ ਤੁਪਕਾ ਸਿੰਚਾਈ (ਡ੍ਰਿਪ ਇਰੀਗੇਸਨ) ਵਿਧੀ ਨਾਲ ਲਾਏ ਜਾ ਰਹੇ ਨਰਮੇ ਦੇ ਪ੍ਰਦਰਸ਼ਨੀ
ਪਲਾਟਾਂ ਦਾ ਜਾਇਜਾ ਲਿਆ ਗਿਆ ਤੇ ਇਸ ਸਬੰਧੀ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ
ਕੰਪਨੀ ਦੇ ਨੁਮਾਇਂਦਿਆਂ ਨਾਲ ਵਿਚਾਰ-ਵਿਟਾਂਦਰਾ ਕੀਤਾ ਗਿਆ।
ਉਹਨਾਂ ਇਹ ਵੀ ਹਦਾਇਤ ਕੀਤੀ ਗਈ ਕਿ ਇਹਨਾਂ ਸਾਰੇ ਪ੍ਰਦਰਸਨੀ ਪਲਾਟ ਦੀ ਬਿਜਾਈ ਸਬੰਧ
ਸਾਰਾ ਮੁਕੰਮਲ ਕੰਮ ਮਿਤੀ 27-05-2019 ਤੱਕ ਹਰ ਹਾਲਤ ਵਿਚ ਪੂਰਾ ਕੀਤਾ ਜਾਵੇ। ਉਨ੍ਹਾਂ
ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਦੋ ਜੋ ਜ਼ਿਲਾ ਵਾਰ ਟੀਚਾ ਮਿਥਿਆ ਗਿਆ ਹੈ ਉਸ ਨੂੰ ਹਰ
ਹਾਲਤ ਵਿਚ ਪੂਰਾ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਵਲੋ ਸਭ ਤੋ ਪਹਿਲਾ ਜ਼ਿਲ੍ਹਾ
ਫ਼ਾਜ਼ਿਲਕਾ ਨੂੰ ਜੋ ਨਰਮੇ ਦੀ ਬਿਜਾਈ ਦਾ 90000 ਹੈਕਟੇਅਰ ਦਾ ਜੋ ਟੀਚਾ ਦਿੱਤਾ ਗਿਆ ਸੀ
ਉਸ ਸਬੰਧੀ ਬਲਾਕ ਵਾਰ ਰੀਵਿਉ ਕੀਤਾ ਗਿਆ ਤੇ ਮੀਟਿੰਗ ਵਿਚ ਹਾਜ਼ਰ ਜ਼ਿਲ੍ਹਾ ਫ਼ਾਜ਼ਿਲਕਾ ਦੇ
ਸਮੂਹ ਬਲਾਕ ਖੇਤੀਬਾੜੀ ਅਫਸਰ ਅਤੇ ਸਰਕਲ ਇੰਚਾਰਜ ਖੇਤੀਬਾੜੀ ਵਿਕਾਸ ਅਫਸਰ/ ਖੇਤੀਬਾੜੀ
ਉਪ ਨਿਰੀਖਕਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਹਫ਼ਤੇ ਦੇ ਅੰਦਰ-ਅੰਦਰ ਮਿਥੇ ਗਏ ਟੀਚੇ ਦੀ
ਪ੍ਰਾਪਤ ਹਰ ਹਾਲਤ ਵਿਚ ਕੀਤੀ ਜਾਵੇ। ਇਸ ਸਬੰਧੀ ਡਾ ਮਨਜੀਤ ਸਿੰਘ, ਮੁੱਖ ਖੇਤੀਬਾੜੀ
ਅਫਸਰ, ਫਾਜਿਲਕਾ ਵਲੋ ਭਰੋਸਾ ਦਿੱਤਾ ਕਿ ਜਿਲੇ ਨੂੰ ਅਲਾਟ ਹੋਇਆ ਨਰਮੇ ਦੀ ਬਿਜਾਈ ਦਾ
ਟੀਚਾ ਸਮੇ ਸਿਰ ਪੂਰਾ ਕਰ ਦਿੱਤਾ ਜਾਵੇਗ। ਉਨ੍ਹਾਂ ਵਲੋ ਨਰਮੇ ਦੀ ਪੱਟੀ ਤੋ ਆਏ ਸਮੂਹ
ਮੁਖ ਖੇਤੀਬਾੜੀ ਅਫਸਰਾਂ ਪਾਸੋ ਨਰਮੇ ਦੀ ਬਿਜਾਈ ਸਬੰਧੀ ਅਲਾਟ ਹੋਏ ਟੀਚੇ ਦੀ ਪ੍ਰਾਪਤੀ
ਸਬੰਧੀ ਜਿਲ੍ਹਾਂ ਵਾਰ ਜਾਣਕਾਰੀ ਲਈ ਤੇ ਸਭ ਨੂੰ ਹਦਾਇਤ ਕੀਤੀ ਗਈ ਕਿ ਮਿਥੇ ਗਏ ਟੀਚੇ
ਦੀ ਪ੍ਰਾਪਤੀ ਹਰ ਹਾਲਤ ਵਿਚ ਕਰਨੀ ਯਕਨੀ ਬਣਾਈ ਜਾਵੇ। ਇਸ ਸਬੰਧੀ ਮੀਟਿੰਗ ਵਿਚ ਹਾਜਰ
ਹੋਏ ਨਰਮੇ ਦੀ ਪੱਟੀ ਦੇ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਨੇ ਪ੍ਰਧਾਨ ਜੀ ਨੂੰ ਭਰੋਸਾ
ਦਵਾਇਆ ਕਿ ਨਰਮੇ ਦੀ ਫਸਲ ਹੇਠ ਰਕਬਾ ਵਧਾਇਆ ਜਾ ਰਿਹਾ ਅਤੇ ਟੀਚਿਆਂ ਦੀ ਪ੍ਰਾਪਤੀ ਵਿਚ
ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ
ਪ੍ਰਧਾਨ ਜੀ ਵਲੋ ਕਿਸਾਨਾਂ ਨੁੰ ਬੇਨਤੀ ਕੀਤੀ ਗਈ ਕਿ ਨਰਮ/ਕਪਾਹ ਦੀ ਫਸਲ ਹੁਣ ਲਾਹੇਵੰਦ
ਖੇਤੀ ਹੋ ਗਈ
ਹੈ। ਇਸ ਫਸਲ ਦੀ ਪੌਦ ਸੁਰਖਿਆ ਲਈ ਸਰਵਪੱਥੀ ਵਿਉਂਤਬੰਦੀ ਦੀ ਜਰੂਰਤ ਹੈ। ਅੰਧਾਧੁੰਦ
ਕੀੜੇਮਾਰ ਜਹਿਰਾਂ ਦੀ ਥਾਂ ਤੇ ਸੁਚੱਜੀ ਅਤੇ ਸਿਫਾਰਸ ਕੀਤੀਆਂ ਜਹਿਰਾਂ ਦੀ ਵਰਤੋ ਕੀਤੀ
ਜਾਵੇ ਜਿਸ ਨਾਲ ਇਸ ਫਸਲ ਤੋ ਹਰ ਵੀ ਵੱਧ ਮੁਨਾਫਾ ਹੋ ਸਕਦਾ ਹੈ।