← ਪਿਛੇ ਪਰਤੋ
ਫਿਰੋਜ਼ਪੁਰ 25 ਮਈ (ਗੁਰਿੰਦਰ ਸਿੰਘ) ਨਾਰਕੋਟਿਕ ਸੈੱਲ ਫਿਰੋਜ਼ਪੁਰ ਰੇੇਂਜ ਵੱਲੋਂ ਬੀਤੀ ਰਾਤ ਹਿੰਦ-ਪਾਕਿ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡ ਗੱਟੀ ਰਾਜੋ ਕੇ ਨੇੜਿਓ ਦੋ ਅੰਤਰਰਾਸ਼ਟਰੀ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾਂ ਕੋਲੋਂ ਪਾਕਿਸਤਾਨ ਤੋਂ ਆਈ 4 ਪੈਕਟ (ਕਿਲੋ) ਹੈਰੋਇਨ ਅਤੇ ਦੋ ਪਿਸਤੌਲ ਬਰਾਮਦ ਹੋਏ ਹਨ। ਦੱੱਸਿਆ ਜਾ ਰਿਹਾ ਹੈ ਕਿ ਸਮਗਲਰ ਸਰਹੱਦੀ ਪਿੰਡ ਗੱਟੀ ਰਾਜੋ ਕੇ ਦੇ ਰਹਿਣ ਵਾਾਲੇ ਹਨ ਤੇ ਇਹਨਾਂ ਦੇ ਪਾਕਿਸਤਾਨੀ ਸਮਗਲਰਾਂ ਨਾਲ ਸਬੰਧ ਹਨ ਤੇ ਇਹ ਪਹਿਲਾਂ ਵੀ ਕਈ ਵਾਰ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਭਾਰਤੀ ਖੇਤਰ ਵਿੱਚ ਸਪਲਾਈ ਕਰਦੇ ਰਹਿੰਦੇ ਹਨ। ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 20 ਕਰੋੜ ਰੁਪਏ ਦੱਸੀ ਗਈ ਹੈ। ਪੁਲਿਸ ਵੱਲੋਂ ਸਮਗਲਰਾਂ ਦੇ ਪਾਕਿਸਤਾਨ ਸਮਗਲਰਾਂ ਨਾਲ ਸਬੰਧ ਅਤੇ ਹੈਰੋਇਨ ਸਪਲਾਈ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
Total Responses : 928