ਚੰਡੀਗੜ੍ਹ, 25 ਮਈ 2019 - ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਲ ਬਾਡੀ ਮਨਿਸਟਰ ਨਵਜੋਤ ਸਿੰਘ ਸਿੱਧੂ ਵਿਚਕਾਰ ਸ਼ੀਤ ਜੰਗ ਚੱਲ ਰਹੀ ਹੈ। ਅਜਿਹੇ ਸਮੇਂ ਦੌਰਾਨ ਹੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ਾਇਰਾਨਾ ਅੰਦਾਜ਼ 'ਚ ਅਸਿੱਧੇ ਰੂਪ 'ਚ ਇਹ ਜ਼ਾਹਿਰ ਕਰਨ ਦਾ ਯਤਨ ਕੀਤਾ ਹੈ ਕਿ ਉਹ ਚੁਣੌਤੀਆਂ ਅਤੇ ਵਿਰੋਧ ਦੀ ਪ੍ਰਵਾਹ ਨਹੀਂ ਕਰਦੇ ਅਤੇ ਹੋਰ ਬੁਲੰਦੀਆਂ ਸਰ ਕਰਨ ਦਾ ਇਰਾਦਾ ਰੱਖਦੇ ਹਨ . ਪੜ੍ਹੋ ਕੀ ਲਿਖਿਆ ਹੈ ਟਵੀਟ ਵਿਚ :
ਸਿਤਾਰੋ ਸੇ ਆਗੇ ਜਹਾਂ ਔਰ ਭੀ ਹੈ,
ਅਭੀ ਆਸ਼ਿਕ ਕੇ ਇਮਤਿਹਾਂ ਔਰ ਵੀ ਹੈ,
ਤੂੰ ਸ਼ਾਹੀਨ (ਬਾਜ਼) ਹੈਂ ,ਪਰਵਾਜ਼ (ਉਡਾਨ) ਹੈ ਕਾਮ ਤੇਰਾ,
ਤੇਰੇ ਸਾਮਨੇ ਆਸਮਾਂ ਔਰ ਵੀ ਹੈਂ ,
ਗਏ ਦਿਨ ਕਿ ਤਨਹਾ ਥਾ ਮੈਂ ਅੰਜੁਮਨ ਮੇਂ,
ਜਹਾਂ ਅਬ ਮੇਰੇ ਰਾਜ਼-ਦਾਨ ਔਰ ਵੀ ਹੈਂ।
ਟਵੀਟ ਦੇਖਣ ਲਈ ਹੇਠ ਲਿਖੇ ਲਿੰਕ 'ਤੇ ਕਲਿੱਕ ਕਰੋ...
https://twitter.com/sherryontopp/status/1132236417331949568