ਫਰੀਦਕੋਟ, 25 ਮਈ 2019 - ਪਿਛਲੇ ਦਿਨੀਂ ਸੀ.ਆਈ.ਸਟਾਫ ਵੱਲੋਂ ਹਿਰਾਸਤ ਵਿੱਚ ਲਏ ਗਏ 22 ਸਾਲਾਂ ਨੌਜਵਾਨ ਦੀ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਮੌਤ ਦੀ ਪੁਸ਼ਟੀ ਪੁਲਿਸ ਵੱਲੋਂ ਕਰਨ ਤੋ ਬਾਅਦ ਉਹਨਾਂ ਦੇ ਪਰਿਵਾਰ ਨੂੰ ਮੁੰਡੇ ਦੀ ਲਾਸ਼ ਨਾ ਮਿਲਣ ਕਾਰਨ ਵੱਖ ਵੱਖ ਜੱਥੇਬੰਦੀਆਂ ਵੱਲੋਂ ਪਿਛਲੇ ਦੋ ਦਿਨਾਂ ਤੋ ਐਸ.ਐਸ.ਪੀ ਦਫਤਰ ਦੇ ਬਾਹਰ ਧਰਨਾ ਲਾਇਆ ਹੋਇਆ ਹੈ, ਪੁਲਿਸ ਵੱਲੋਂ ਉਕਤ ਨੌਜਵਾਨ ਦੀ ਲਾਸ਼ ਖੁਰਦ-ਬੁਰਦ ਕੀਤੀ ਗਈ। ਜਿਸ ਦਾ ਪੁਲਿਸ ਮੁਲਾਜ਼ਮ ਅਜੇ ਤੱਕ ਕੋਈ ਵੀ ਸਹੀ ਜੁਆਬ ਨਹੀਂ ਦੇ ਰਹੇ।
ਲੱਖਾਂ ਸਿਧਾਣਾ ਵੀ ਜਸਪਾਲ ਦੇ ਮਾਮਲੇ 'ਚ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪਰਿਵਾਰ ਨਾਲ ਜੁਟੇ ਹੋਏ ਹਨ ਅਤੇ ਉਹਨਾਂ ਨੇ ਜਸਪਾਲ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਇੱਕ ਟਵੀਟ ਕੀਤਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਵੱਲੋਂ ਚਲਾਏ ਜਾ ਰਹੇ ਸੰਘਰਸ਼ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ਇੱਕ ਮਾਂ ਨੂੰ ਇਨਸਾਫ਼ ਮਿਲ ਸਕੇ। ਉਹਨਾਂ ਕਿਹਾ ਕਿ ਜਦੋਂ ਤੱਕ ਵਾਨ ਦੀ ਲਾਸ਼ ਪਰਿਵਾਰ ਨੂੰ ਨਹੀ ਮਿਲਦੀ ਤਦ ਤੱਕ ਸੰਘਰਸ਼ ਜਾਰੀ ਰਹੇਗਾ।
ਟਵੀਟ ਦੇਖਣ ਲਈ ਹੇਠ ਲਿਖੇ ਲਿੰਕ 'ਤੇ ਕਲਿੱਕ ਕਰੋ ....
https://twitter.com/LSidhana/status/1132249598364250112
ਤੁਹਾਨੂੰ ਦੱਸ ਦੇਈਏ ਕਿ ਇਸ ਪੂਰੇ ਮਾਮਲੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਵੀ ਹੋਈ ਹੈ। ਪਰ ਫਿਰ ਵੀ ਅਜੇ ਤੱਕ ਪੁਲਿਸ ਜਸਪਾਲ ਦੀ ਲਾਸ਼ ਪਰਿਵਾਰ ਨੂੰ ਸੌਂਪ ਨਹੀਂ ਸਕੀ।