ਹਰਜਿੰਦਰ ਸਿੰਘ ਗੋਲ੍ਹਣ
ਭਿੱਖੀਵਿੰਡ, 25 ਮਈ 2019: ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਸੇਵਕ ਬਾਬਾ ਜੇਠਾ ਜੀ ਦਾ ਸਾਲਾਨਾ ਜੋੜ ਮੇਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪਿੰਡ ਸਿੱਧਵਾਂ ਵਿਖੇ ਮਨਾਇਆ ਗਿਆ! ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਰਾਗੀ ਜਥੇ ਵੱਲੋਂ ਰੱਬੀ ਬਾਣੀ ਦਾ ਸ਼ਬਦ ਕੀਰਤਨ ਕੀਤਾ !ਉਪਰੰਤ ਦੀਵਾਨ ਹਾਲ ਵਿਖੇ ਸਜਾਏ ਗਏ ਪੰਡਾਲ ਮੌਕੇ ਪਹੁੰਚੇ ਪੰਥ ਪ੍ਰਸਿੱਧ ਢਾਡੀ ਮਿਲਖਾ ਸਿੰਘ ਮੌਜੀ,ਗੁਰਦੇਵ ਸਿੰਘ ਤੋਹਫਾ, ਗੁਰਪ੍ਰਤਾਪ ਸਿੰਘ ਪਦਮ,ਕਵੀਸ਼ਰ ਮਹਿਲ ਸਿੰਘ ਵੀਰਮ ਆਦਿ ਜਥਿਆਂ ਵੱਲੋਂ ਗੁਰੂ ਕਾ ਇਤਿਹਾਸ ਨਾ ਕਿ ਸੰਗਤਾਂ ਨੂੰ ਨਿਹਾਲ ਕੀਤਾ ਗਿਆ! ਇਸ ਮੌਕੇ ਕਬੱਡੀ ਦੀਆਂ ਪ੍ਰਸਿੱਧ ਟੀਮਾਂ ਵਿਚਕਾਰ ਫਸਵਾਂ ਮੁਕਾਬਲਾ ਕਰਵਾਇਆ ਗਿਆ ! ਇਸ ਮੌਕੇ ਸਾਬਕਾ ਚੇਅਰਮੈਨ ਸੁਖਵੰਤ ਸਿੰਘ ਮੁਗਲਚੱਕ, ਸਾਬਕਾ ਐੱਸ ਪੀ ਕੇਹਰ ਸਿੰਘ ਮੁਗਲਚੱਕ, ਪਿਆਰਾ ਸਿੰਘ,ਅਵਤਾਰ ਸਿੰਘ ਨਾਰਲਾ, ਇਕਬਾਲ ਸਿੰਘ ਵੀਰਮ,ਸ਼ਾਹ ਮੁਗਲ ਚੱਕ, ਸਰਵਣ ਸਿੰਘ ਨਾਰਲਾ,ਸਮੇਤ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਮੇਲੇ ਦੌਰਾਨ ਹਾਜ਼ਰੀ ਭਰੀ !ਇਸ ਮੌਕੇ ਸੰਗਤਾਂ ਦੀ ਸੇਵਾ ਲਈ ਤਰ੍ਹਾਂ ਤਰ੍ਹਾਂ ਦੇ ਲੰਗਰ ਵੀ ਵਰਤਾਏ ਗਏ!
ਫੋਟੋ ਕੈਪਸ਼ਨ :-ਪੰਥ ਪ੍ਰਸਿੱਧ ਢਾਡੀ ਗੁਰਪ੍ਰਤਾਪ ਸਿੰਘ ਪਦਮ ਦਾ ਜਥਾ ਵਾਰਾਂ ਸੁਣਾਉਂਦਾ ਹੋਇਆ ਤਾਂ ਸੰਗਤਾਂ ਮੇਲੇ ਦੀ ਹਾਜ਼ਰੀ ਭਰਦੀਆਂ ਹੋਈਆਂ!