ਚੰਡੀਗੜ੍ਹ, 25 ਮਈ 2019 - ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਨਿਰਮਾਤਾਵਾਂ ਨੇ ਫਿਲਮ ਦੀਆਂ ਵੱਖ ਵੱਖ ਅਤੇ ਨਿਵੇਕਲੀਆਂ ਪ੍ਰੋਮੋਸ਼ਨਾਂ ਨਾਲ ਪਹਿਲਾ ਹੀ ਫਿਲਮ ਦਾ ਬਹੁਤ ਪ੍ਰਚਾਰ ਕੀਤਾ ਹੈ। ਉਹਨਾਂ ਨੇ ਦਰਸ਼ਕਾਂ ਨੂੰ ਇੱਕ ਵੱਖਰਾ ਅਤੇ ਅਨੋਖਾ ਕੰਟੇੰਟ ਪੇਸ਼ ਕਰਨ ਦਾ ਦਾਅਵਾ ਕੀਤਾ ਹੈ ਅਤੇ ਉਹਨਾਂ ਨੂੰ ਯਕੀਨ ਹੈ ਕਿ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਦਰਸ਼ਕ ਖੁਸ਼ੀ ਖੁਸ਼ੀ ਥਿਏਟਰਾਂ ਤੋਂ ਬਾਹਰ ਆਉਣਗੇ। ਫਿਲਮ ਵਿੱਚ ਮੁੱਖ ਕਿਰਦਾਰਾਂ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਹਨ। ਇਸ ਫਿਲਮ ਨੂੰ ਕਰਨ ਆਰ ਗੁਲਿਆਨੀ ਨੇ ਡਾਇਰੈਕਟ ਕੀਤਾ ਹੈ ਅਤੇ ਸੁਮਿਤ ਦੱਤ, ਈਰਾ ਦੱਤ ਅਤੇ ਅਨੁਪਮਾ ਕਟਕਰ ਨੇ ਪ੍ਰੋਡਿਊਸ ਕੀਤੀ ਹੈ। ਸੁਮਿਤ ਦੱਤ ਬਾਲੀਵੁੱਡ ਦੇ ਇੱਕ ਮੰਨੇ ਪ੍ਰਮੰਨੇ ਵੀਡੀਓ ਡਾਇਰੈਕਟਰ ਹਨ, ਜਿਹਨਾਂ ਨੇ ਪੰਜਾਬੀ ਮਨੋਰੰਜਨ ਜਗਤ ਵਿੱਚ ਇਸ ਫਿਲਮ ਨਾਲ ਕਦਮ ਰੱਖਿਆ। ਸੁਮਿਤ ਦੱਤ ਦੀ ਬਾਲੀਵੁੱਡ ਨਾਲ ਇਸ ਸਾਂਝ ਨੇ ਪੰਜਾਬੀ ਦਰਸ਼ਕਾਂ ਵਿੱਚ ਇਸ ਫਿਲਮ ਨੂੰ ਲੈ ਕੇ ਉਤਸੁਕਤਾ ਹੋਰ ਵੀ ਵਧਾ ਦਿੱਤੀ ਹੈ। ਸੁਮਿਤ ਦੀ ਬਦੌਲਤ ਬਹੁਤ ਸਾਰੇ ਖ਼ਾਸ ਸੇਲਿਬ੍ਰਿਟੀ ਜਿਵੇਂ ਕਰੀਨਾ ਕਪੂਰ ਖਾਨ, ਕਰਨ ਜੌਹਰ, ਵਰੁਣ ਧਵਨ,ਸਨੀ ਲਿਓਨ, ਨਵਾਜੂਦੀਨ ਸਿਦਕੀ, ਸੋਨਾਕਸ਼ੀ ਸਿਨਹਾ, ਅਰਬਾਜ਼ ਖਾਨ ਨੇ ਫਿਲਮ ਨੂੰ ਖਾਸ ਤੌਰ ਤੇ ਸਹਿਯੋਗ ਦਿੱਤਾ ਹੈ।
ਹਾਲ ਹੀ ਵਿੱਚ ਫਿਲਮ ਮੇਕਰਸ ਨੇ ਚੰਡੀਗੜ੍ਹ 'ਚ ਫਿਲਮ ਦਾ ਇੱਕ ਖਾਸ ਪ੍ਰੀਮੀਅਰ ਦਾ ਆਯੋਜਨ ਕੀਤਾ ਜਿਸ ਚ ਫਿਲਮ ਦੇ ਮੁੱਖ ਕਲਾਕਾਰਾਂ ਦੇ ਨਾਲ ਰਵੀ ਦੁਬੇ, ਮਲਕੀਤ ਰੌਣੀ, ਸਰਦਾਰ ਸੋਹੀ, ਗੁਰਪ੍ਰੀਤ ਭੰਗੂ, ਰਘਵੀਰ ਬੋਲੀ, ਅਰਮਾਨ ਬੇਦਿਲ ਅਤੇ ਨਰੇਸ਼ ਕਥੂਰੀਆ ਨੇ ਸ਼ਿਰਕਤ ਕੀਤੀ। ਸਾਰਿਆਂ ਵਲੋਂ ਫਿਲਮ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ।
ਫਿਲਮ ਬਾਰੇ ਗੱਲ ਕਰਦੇ ਹੋਏ, ਸੁਮਿਤ ਨੇ ਕਿਹਾ, "ਇਹ ਮੇਰਾ ਪੰਜਾਬੀ ਦਰਸ਼ਕਾਂ ਨਾਲ ਪਹਿਲਾ ਮੌਕਾ ਹੈ। ਮੈਂਨੂੰ ਬਹੁਤ ਹੀ ਮਿਲੇ ਜੁਲੇ ਜਜ਼ਬਾਤ ਹੋ ਰਹੇ
ਹਨ, ਜਿਹਨਾਂ ਮੈਂ ਇਸ ਫਿਲਮ ਨੂੰ ਲੈਕੇ ਉਤਸਾਹਿਤ ਹਾਂ ਉਹਨਾਂ ਹੀ ਘਬਰਾਹਟ ਵੀ ਮਹਿਸੂਸ ਕਰ ਰਿਹਾ ਹਾਂ ਕਿ ਦਰਸ਼ਕਾਂ ਨੂੰ ਫਿਲਮ ਕਿਸ ਤਰਾਂ ਦੀ ਲੱਗੇਗੀ। ਮੈਂਨੂੰ ਫਿਲਮ ਤੋਂ ਪੂਰੀ ਉਮੀਦ ਹੈ। ਮੈਂਨੂੰ ਪਤਾ ਹੈ ਕਿ ਅੱਜ ਕੱਲ ਦਰਸ਼ਕ ਬਹੁਤ ਹੀ ਪਰਿਪੱਕ ਹੋ ਗਏ ਹਨ ਅਤੇ ਫ਼ਿਲਮਾਂ ਵਿੱਚ ਅਲੱਗ ਕੰਟੇੰਟ ਚਾਹੁੰਦੇ ਹਨ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਅਜਿਹੀ ਹੀ ਇੱਕ ਫਿਲਮ ਹੈ ਜੋ ਸਭ ਦਾ ਇੱਕ ਵੱਖਰੇ ਕਾਨਸੈਪਟ ਨਾਲ ਮਨੋਰੰਜਨ ਕਰੇਗੀ। ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਨਜ਼ਦੀਕੀ ਸਿਨੇਮਾਘਰਾਂ ਵਿੱਚ 24 ਮਈ 2019 ਨੂੰ ਰਿਲੀਜ਼ ਹੋ ਚੁੱਕੀ ਹੈ।