ਮੋਗਾ 26 ਮਈ 2019: ਪੰਜਾਬ ਸਰਕਾਰ ਵਲੋਂ ਰਾਮਗੜ੍ਹੀਆ ਭਾਈਚਾਰੇ ਵਿੱਚੋਂ ਕਿਸੇ ਚੁਣੇ ਹੋਏ ਨੁਮਾਇੰਦੇ ਨੂੰ ਸਰਕਾਰ ਵਿਚ ਨੁਮਾਇੰਦਗੀ ਦੇਣ, ਪੱਛੜੀਆਂ ਸ਼੍ਰੇਣੀਆ ਲਈ ਗੱਠਿਤ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਕਰਨ ਅਤੇ ਪੱਛੜੀਆਂ ਸ਼੍ਰੇਣੀਆ ਲਈ ਨਗਰ ਕੌਂਸਲਾਂ ਵਿੱਚ ਪੱਛੜੀਆਂ ਸ਼੍ਰੇਣੀਆਂ ਲਈ 25% ਸੀਟਾਂ ਰਾਖਵੀਆਂ ਸੀਟਾਂ ਕਰਨ ਲਈ ਮੰਗਪੱਤਰ ਰਾਮਗੜ੍ਹੀਆ ਵੇਲਫੇਅਰ ਸੁਸਾਇਟੀ ( ਰਜਿ: ) ਮੋਗਾ ਵੱਲ਼ੋਂ ਵਿਸ਼ਵਕਰਮਾ ਭਵਨ ਵਿਖੇ ਕੌਮੀ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 296ਵਾਂ ਜਨਮ ਦਿਨ ਸਮਾਗਮ ਵਿਚ ਸਾਮਲ ਹੋਏ ਨੇਤਾਵਾਂ ਫਰੀਦਕੋਟ ਤੋਂ ਨਵੇ ਚੁਣੇ ਮੈਂਬਰ ਪਾਰਲੀਮੈਂਟ ਸ੍ਰੀ ਮੁਹੰਮਦ ਸਦੀਕ ਅਤੇ ਮੋਗਾ ਦੇ ਵਧਾਇਕ ਡਾਕਟਰ ਹਰਜੋਤ ਕਮਲ ਨੂੰ ਪੇਸ ਕੀਤਾ।
ਸਮਾਗਮ ਦੇ ਸੁਰੂ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਉਪਰੰਤ ਸੁਖਮਨੀ ਸੇਵਾ ਸੁਸਾਇਟੀ, ਵਿਸ਼ਵਕਰਮਾ ਭਵਨ ਦੀਆਂ ਬੀਬੀਆਂ, ਭਾਈ ਪਰਮਜੀਤ ਸਿੰਘ ਹਜੂਰੀ ਰਾਗੀ ਅਤੇ ਭਾਈ ਮਲਕੀਤ ਸਿੰਘ ਪੰਖੇਰੂ ਦੇ ਜੱਥਿਆਂ ਨੇ ਗੁਰਬਾਣੀ ਦਾ ਕੀਰਤਨ ਅਤੇ ਢਾਡੀ ਵਾਰਾਂ ਰਾਂਹੀ ਕੌਮੀ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਤੇ ਚਾਨਣਾ ਪਾਇਆ।
ਰਾਮਗੜ੍ਹੀਆ ਭਾਈਚਾਰੇ ਨੇ ਇਹ ਵੀ ਮੰਗ ਕੀਤੀ ਕਿ ਵਿਸ਼ਵਕਰਮਾ, ਕੌਮੀ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਅਤੇ ਗਿਆਨੀ ਜੈਲ ਸਿੰਘ ਸਾਬਕਾ ਰਾਸ਼ਟਰਪਤੀ ਦੇ ਨਾਮ ਤੇ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਟੀਆਂ/ਟੈਕਨੀਕਲ ਯੂਨੀਵਰਸਿਟੀ ਵਿੱਚ ਚੇਅਰਾਂ ਸਥਾਪਿਤ ਕੀਤੀਆਂ ਜਾਣ।ਮੰਗ ਪੱਤਰ ਵਿਚ ਇਹ ਵੀ ਕਿਹਾ ਮੋਗਾ ਤੇ ਆਸ ਪਾਸ ਦੇ ਰਾਮਗੜ੍ਹੀਏ ਜਿਆਦਾ ਦਸਤਕਾਰੀ ਦਾ ਕੰਮ ਕਰਦੇ ਹਨ,ਬਹੁਤ ਸਮਾਂ ਪਹਿਲਾਂ ਮੋਗੇ ਦੇ ਬਣੇ 'ਆਇਲ ਇੰਜਨਾਂ' ਨੇ ਚੰਗਾ ਨਾਮ ਕਮਾਇਆ ਸੀ, ਇਸ ਤੋਂ ਬਾਅਦ ਬਿਜਲੀ ਆਮ ਹੋਣ ਤੇ ਮੋਗੇ ਦੇ ਦਸਤਕਾਰ '''ਥਰੈਸ਼ਰ' ਬਣਾਉਣ ਲੱਗ ਪਏ ਅਤੇ ਭਾਰਤ ਵਿੱਚ ਆਪਣਾ ਨਾਮ ਬਣਾਇਆ। ਇਸ ਤੋਂ ਬਾਅਦ ਕੰਬਾਇਨਾ ਚੱਲਣ ਤੇ ਬਹੁਤ ਸਾਰੇ ਦਸਤਕਾਰਾਂ ਨੇ ਕੰਬਾਇਨਾਂ ਪਾਰਟਸ ਬਨਾਉਣੇ ਸ਼ੁਰੂ ਕਰ ਦਿੱਤੇ। ਮੋਗੇ ਦੀ ਦਸਤਕਾਰੀ ਨੇ ਪੰਜਾਬ ਦੀ ਆਰਥਿਕਤਾ ਵਿੱਚ ਵੱਡਾ ਹਿੱਸਾ ਪਾਇਆ। ਲੇਕਿਨ ਅੱਜ ਕੱਲ਼ ਘਰੇਲੂ ਉਦਯੋਗ ਅਤੇ ਛੋਟੀ ਦਸਤਕਾਰੀ ਬੰਦ ਹੋਣ ਦੇ ਕਿਨਾਰੇ ਤੇ ਹੈ।ਪੰਜਾਬ ਸਰਕਾਰ ਛੋਟੀ ਅਤੇ ਘਰੇਲੂ ਦਸਤਕਾਰੀ ਲਈ ਕੱਚਾ ਮਾਲ ਸਸਤਾ ਦੇਵੇ ਅਤੇ ਬਿਜਲੀ ਦੇ ਵੱਧੇ ਹੋਏ ਬਿੱਲ਼ ਘਟਾਏ ਜਾਣ। ਮੋਗੇ ਦੇ ਦਸਤਕਾਰ ਮਕੈਨਕੀ ਦੇ ਕੰਮ ਵਿੱਚ ਵੀ ਮਸ਼ਹੂਰ ਹਨ। ਇੱਥੋਂ ਦੇ ਕਾਰੀਗਰਾਂ ਨੇ ਮੋਗੇ ਤੋਂ ਕਲਕੱਤਾ ਅਤੇ ਮੋਗੇ ਤੋਂ ਮੁੰਬਈ ਤੱਕ ਅਲਗ ਅਲਗ ਸ਼ਹਿਰਾਂ ਵਿੱਚ ਵਰਕਸ਼ਾਪਾਂ ਲਗਾਈਆਂ ਹੋਈਆਂ ਹਨ। ਮੋਗੇ ਵਿੱਚ ਮੋਟਰ ਮਕੈਨਿਕਾਂ ਅਤੇ ਟ੍ਰੈਕਟਰ ਮਕੈਨਿਕਾਂ ਦੇ ਕੰਮ ਕਰਨ ਲਈ ਇੱਕ ਵੱਖਰਾ ਮਕੈਨਿਕ ਨਗਰ ਬਨਾਉਣ ਦੀ ਲੋੜ ਹੈ ਜੋ ਅੱਜ ਤੱਕ ਪੂਰੀ ਨਹੀਂ ਹੋਈ। ਮੋਗੇ ਦੇ ਦਸਤਕਾਰ ਟੱਰਕ ਬਾਡੀ ਅਤੇ ਟਰਾਲੇ ਬਨਾਉਣ ਲਈ ਵੀ ਮਸ਼ਹੂਰ ਹਨ। ਪਰ ਹੁਣ ਸ਼ਹਿਰ ਵਿੱਚ ਨਵਾਂ ਚਹੁੰਮਾਰਗੀ ਜੀ.ਟੀ.ਰੋਡ ਬਣਨ ਤੇ ਉਹਨਾਂ ਦਾ ਕੰਮ ਬਹੂਤ ਪ੍ਰਭਾਵਿਤ ਹੋਇਆ ਕਿਉਕਿ ਜੀ.ਟੀ.ਰੋਡ ਤੇ ਗੱਡੀਆਂ ਖੜਾਉਣ ਲਈ ਕੋਈ ਵੀ ਥਾਂ ਨਹੀਂ ਹੈ, ਉਨ੍ਹਾਂ ਲਈ ਵੱਖਰਾ ਟਰਾਂਸਪੋਰਟ ਨਗਰ ਬਣਾਇਆ ਜਾਵੇ।ਮੋਗੇ ਦੇ ਬਹੁਤ ਸਾਰੇ ਦਸਤਕਾਰ ਫਰਨੀਚਰ ਦੇ ਕੰਮ ਵਿੱਚ ਵੀ ਮਾਹਰ ਹਨ ਅਤੇ ਉਹਨਾਂ ਦੀ ਬਦੌਲਤ ਲੱਕੜ ਆਰਿਆਂ ਦਾ ਕੰਮ ਚਲਦਾ ਹੈ, ਇਹਨਾਂ ਦੀ ਮਾਰਕੀਟ ਫੀਸ ਮੁਆਫ ਕੀਤੀ ਜਾਵੇ ਅਤੇ ਬਿਜਲੀ ਦੇ ਬਿੱਲ ਵੀ ਰੇਟ ਵੀ ਘਟਾਏੇ ਜਾਣ ਤਾਂ ਜੋਂ ਲੱਕੜ ਆਰਿਆਂ ਦੇ ਕੰਮ ਵਿੱਚ ਆਏ ਨਿਘਾਰ ਨੂੰ ਰਾਹਤ ਮਿਲ ਸਕੇ।ਇਹ ਵੀ ਮੰਗ ਕੀਤੀ ਗਈ ਕਿ ਮੋਗੇ ਦੀ ਸਰਕਾਰੀ ਆਈ.ਟੀ.ਆਈ ਵਿੱਚ ਵੱਖਰੇ-ਵੱਖਰੇ ਤਕਨੀਕੀ ਕੰਮਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ, ਇਹ ਸੰਸਥਾ ਇਲਾਕੇ ਵਿੱਚ ਬਹੁਤ ਮਸ਼ਹੂਰ ਹੈ, ਇੱਥੋਂ ਟ੍ਰੇਨਿਂਗ ਲੈ ਕੇ ਬੱਚੇ ਬਾਹਰਲੇ ਦੇਸ਼ਾਂ ਵਿੱਚ ਵੀ ਗਏ ਹਨ,ਇਸ ਵਿਚ ਨਵੇਂ ਕਿੱਤਾ ਮੁੱਖੀ ਕੋਰਸ ਚਾਲੂ ਕੀਤੇ ਜਾਣ।
ਕੌਮੀ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਸਮਾਗਮ ਵਿਚ ਫਰੀਦਕੋਟ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਸ੍ਰੀ ਮੁਹੰਮਦ ਸਦੀਕ ਨੂੰ ਰਾਮਗੜ੍ਹੀਆ ਵੇਲਫੇਅਰ ਸੁਸਾਇਟੀ (ਰਜਿ:) ਮੋਗਾ ਵਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਰਾਮਗੜ੍ਹੀਆ ਭਾਈਚਾਰੇ ਦੀਆਂ ਮੰਗਾਂ ਸਬੰਧੀ ਜਲਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਅਤੇ ਭਾਈਚਾਰੇ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ।ਇਸ ਮੌਕੇ ਡਾਕਟਰ ਹਰਜੋਤ ਕਮਲ ਨੇ ਕੌਮੀ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਮਹਾਨ ਵਿਰਸਾ ਹੈ ਇਸ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਵਿਚ ਜਾਗਰਤੀ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਭਾਈਚਾਰੇ ਦੀਆਂ ਮੰਗਾਂ ਬਾਰੇ ਸਰਕਾਰ ਤਕ ਪਹੂੰਚ ਕਰਨ ਦਾ ਯਕੀਨ ਦੁਆਇਆ।ਇਸ ਮੌਕੇ ਲੁਧਿਆਣਾ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਸ ਹਰਦੇਵ ਸਿੰਘ ਕਲਸੀ ਨੇ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਸਬੰਧੀ ਕਵਿਤਾ ਪੇਸ਼ ਕੀਤੀ।ਇਸ ਮੌਕੇ ਸਰਦਾਰ ਮੋਹਨ ਸਿੰਘ ਭਗਤ ਦੀ ਲਿਖੀ 'ਸ੍ਰੀਵਿਸ਼ਵਕਰਮਾ ਮਹਾਂ ਪੁਰਾਣ “ ਅਤੇ “ਜਨਮ ਸਾਖੀ ਭਾਈ ਲਾਲੋ ਜੀ' ਲੋਕ ਅਰਪਣ ਕੀਤੀਆਂ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ ਇੰਦਰਜੀਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੁਸਾਇਟੀ ਨੇ ਸ ਕੁਲਦੀਪ ਸਿੰਘ ਗਰੀਨ ਨੂੰ ਰਾਮਗੜ੍ਹੀਆ ਭਾਈਚਾਰੇ ਲਈ ਕੀਤੀਆਂ ਸੇਵਾਵਾਂ ਲਈ ਕੌਮੀ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਐਵਾਰਡ ਨਾਲ ਸਨਮਾਨਿਆ ।ਸਾਮਲ ਹੋਏ ਵਿਧਾਇਕ ਡਾਕਟਰ ਹਰਜੋਤ ਕਮਲ, ਸਾਬਕਾ ਵਿਧਾਇਕ ਵਿਜੇ ਸਾਥੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ ਰਾਜਾ ਸਿੰਘ ਭਾਰਤਵਾਲੇ,ਸ ਸੋਹਣ ਸਿੰਘ ਸੱਗੂ, ਬਲਦੇਵ ਸਿੰਘ ਜੰਡੂ,ਚੰਮਕੌਰ ਸਿੰਘ ਝੰਡੇਆਣਾ,ਗੁਰਸੇਵਕ ਸਿੰਘ ਚੀਮਾ,ਮੁਖਤਿਆਰ ਸਿੰਘ ਪਤੰਗਾ, ਗਿਆਨ ਸਿੰਘ ਸਬਕਾ ਡੀਪੀਆਰਓ,ਹਾਮ ਸਿੰਘ ਖੋਸਾ, ਹਰਮੇਲ ਸਿੰਘ ਡਰੋਲੀ, ਪ੍ਰਿਤਪਾਲ ਸਿੰਘ ਓਂਕਾਰ ,ਕਰਨੈਲ ਸਿੰਘ ਦੌਧਰੀਆ, ਕੁਲਵੰਤ ਸਿੰਘ, ਰਣਜੀਤ ਸਿੰਘ ਭਾਊ,ਦਰਸ਼ਨ ਸਿੰਘ ਬੰਮਰਾਹ,ਕੰਮਲਜੀਤ ਸਿੰਘ ਮੋਗਾ,ਸਰਵਜੀਤ ਸਿੰਘ ਮੱਲੀ,ਰਣਜੀਤ ਸਿੰਘ ਬੰਟੀ,ਵਿਕਰਮਜੀਤ ਸਿੰਘ ਘਾਤੀ, ਗੁਰਦੀਪ ਸਿੰਘ ਕਾਂਉਕੇ,ਗੁਰਨਾਮ ਸਿੰਘ ਲੱਵਲੀ,ਮੱਖਣ ਸਿੰਘ ਪ੍ਰਧਾਨ,ਸਰੂਪ ਸਿੰਘ ਪ੍ਰਧਾਨ,ਮਨਜੀਤ ਸਿੰਘ ਮਿੰਦੀ,ਤੇਜਾ ਸਿੰਘ ਢੁੱਡੀਕੇ.ਜੋਗਿੰਦਰ ਸਿੰਘ ਕੋਕਰੀ,ਜਸਵੀਰ ਸਿੰਘ ਸੱਗੂ,ਨਾਇਬ ਸਿੰਘ ਬਿੱਟੂ,ਪਰਮਜੀਤ ਸਿੰਘ ਬਿੱਟੂ,ਦਿਆਲ ਸਿੰਘ ਠੇਕੇਦਾਰ,ਮਹਿੰਦਰ ਸਿੰਘ ਕਲਸੀ, ਸ੍ਰੀਮਤੀ ਰੀਮਾ ਰਾਣੀ,ਸ ਸੁਖਦੇਵ ਸਿੰਘ ਲੋਧਰਾ ਤੋਂ ਇਲਾਵਾ ਸੰਗਤਾਂ ਵੱਡੀ ਗਿਯਤੀ ਵਿਚ ਸਾਮਲ ਹੋਈਆਂ।ਮੰਚ ਸੰਚਾਲਣ ਦੀ ਸੇਵਾ ਸ ਚਰਨਜੀਤ ਸਿੰਘ ਝੰਡੇਆਣਾ ਕੌਂਸਲਰ ਨੇ ਨਿਭਾਈ।