ਕਾਠਮੰਡੂ, 25 ਮਈ 2019 - ਜੇ ਤੁਸੀਂ ਵੀ ਮਾਊਂਟ ਐਵਰੈਸਟ ਪਰਬਤ ਚੜ੍ਹਨ ਦੀ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਹੀ ਜਰੂਰੀ ਹੈ। ਕਿਉਂਕਿ ਇਸ ਵੇਲੇ ਮਾਊਂਟ ਅੇਵਰੈਸਟ ਚੜ੍ਹਨ ਵਾਲਿਆ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਮਾਊਂਟ ਐਵਰੈਸਟ ਫਤਹਿ ਕਰਨ ਵਾਲੇ ਲੋਕਾਂ ਦੀ ਗਿਣਤੀ ਕਾਫੀ ਵਧ ਗਈ ਹੈ। ਜਿਸ ਕਾਰਨ ਪਰਬਤ ਚੜ੍ਹਨ ਵਾਲਿਆਂ ਦੀਆਂ ਕਤਾਰਾਂ ਲੱਗਣ ਕਾਰਨ ਜਾਮ 'ਚ ਵਾਧਾ ਹੋਇਆ ਤੇ ਜਿਸ ਕਾਰਨ ਪਿਛਲੇ ਦੋ ਮਹੀਨਿਆਂ 'ਚ 10 ਪਰਬਤ-ਰੋਹੀਆਂ ਦੀ ਮੌਤ ਹੋ ਚੁੱਕੀ ਹੈ।
ਪਿਛਲੇ ਹਫ਼ਤੇ ਵੀਰਵਾਰ ਨੂੰ ਤਿੰਨ ਪਰਬਤ-ਰੋਹੀਆਂ ਦੀ ਮੌਤ ਹੋਈ, ਜਿਨ੍ਹਾਂ 'ਚ ਦੋ ਭਾਰਤੀ ਅਤੇ ਇੱਕ ਆਸਟ੍ਰੇਲੀਆਂ ਦੇ ਨਾਗਰਿਕ ਸਨ। ਉਸ ਤੋਂ ਪਹਿਲਾਂ ਐਤਵਾਰ ਸਵੇਰੇ ਬ੍ਰਿਟਿਸ਼ ਨਾਗਰਿਕ ਦੀ ਮੌਤ ਹੋਈ ਸੀ ਅਤੇ ਬੁੱਧਵਾਰ ਨੂੰ ਜਿਨ੍ਹਾਂ ਦੋ ਲੋਕਾਂ ਦੀ ਮੌਤ ਹੋਈ, ਉਨ੍ਹਾਂ 'ਚੋਂ ਇਕ ਭਾਰਤੀ ਤੇ ਇਕ ਅਮਰੀਕੀ ਨਾਗਰਿਕ ਸੀ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇੱਥੇ ਮਾਰਚ ਤੋਂ ਮਈ ਵਿਚਕਾਰ ਪਰਬਤ-ਰੋਹੀਆਂ ਦੀ ਕਾਫੀ ਭੀੜ ਹੁੰਦੀ ਹੈ। ਨੇਪਾਲ ਦੇ ਸੈਲਾਨੀ ਵਿਭਾਗ ਦੇ ਨਿਰਦੇਸ਼ਕ ਮੀਰਾ ਆਚਾਰਯ ਨੇ ਦੱਸਿਆ ਕਿ ਇਸ ਸਾਲ 380 ਕੌਮਾਂਤਰੀ ਪਰਬਤ-ਰੋਹੀਆਂ ਨੂੰ ਮਾਊਂਟ ਐਵਰੇਸਟ 'ਤੇ ਚੜ੍ਹਾਈ ਲਈ ਪਰਮਿਟ ਦਿੱਤੇ ਗਏ ਹਨ, ਜਿਨ੍ਹਾਂ 'ਚ 78 ਭਾਰਤੀ ਸ਼ਾਮਿਲ ਹਨ।