ਬਠਿੰਡਾ, 25 ਮਈ 2019 - ਪੁਲਿਸ ਦੀ ਹਿਰਾਸਤ 'ਚ ਜਸਪਾਲ ਦੀ ਮੌਤ ਹੋਏ ਨੂੰ ਅੱਠ ਦਿਨ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਉਸ ਦੀ ਲਾਸ਼ ਦਾ ਅਜੇ ਤੱਕ ਵੀ ਕੋਈ ਪਤਾ ਨਹੀਂ ਲੱਗ ਸਕਿਆ। ਜਿਸ ਦੇ ਵਿਰੋਧ 'ਚ ਜੱਥੇਬੰਦੀਆਂ ਵੱਲੋਂ ਲਗਾਤਾਰ ਧਰਨੇ ਜਾਰੀ ਹਨ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਫ਼ਰੀਦੋਕਟ ਦੇ ਐਸਐਸਪੀ ਬਚਨ ਰਾਜ ਨੂੰ ਤੁਰੰਤ ਹਟਾਇਆ ਜਾਵੇ। ਵੱਖ-ਵੱਖ ਜਥੇਬੰਦੀਆਂ ਨੇ ਜਸਪਾਲ ਦੇ ਮਾਪਿਆਂ ਨਾਲ ਰਲ ਕੇ ਸਰਕਾਰ ਖ਼ਿਲਾਫ਼ ਖ਼ੂਬ ਭੜਾਸ ਕੱਢੀ।
ਪਹਿਲਾਂ ਇਹ ਰੋਸ ਪ੍ਰਦਰਸ਼ਨ ਫਰੀਦਕੋਟ ਤੱਕ ਹੀ ਸੀਮਤ ਸਨ ਪਰ ਹੁਣ ਜਸਪਾਲ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬਠਿੰਡਾ 'ਚ ਵੀ ਵੱਖ-ਵੱਖ 19 ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੱਢਿਆ ਗਿਆ ਅਤੇ ਮਾਰਚ ਵਿੱਚ ਪਹੁੰਚੇ ਲੋਕਾਂ ਨੇ ਬੱਸ ਸਟੈਂਡ ਨੇੜੇ ਸਰਕਾਰ ਦਾ ਪੁਤਲਾ ਫੂਕਿਆ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਇਸ ਮਾਮਲੇ 'ਚ ਜਥੇਬੰਦੀਆਂ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਨੂੰ ਇਨਸਾਫ ਦਿਵਾ ਕੇ ਹੀ ਰਹਿਣਗੇ ਅਤੇ ਕਿਹਾ ਕਿ ਆਉਂਦੀ 29 ਤਾਰੀਖ ਨੂੰ ਜਸਪਾਲ ਦੀ ਮੌਤ ਦਾ ਇਨਸਾਫ ਲੈਣ ਲਈ ਹੋਰ ਵੀ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ।
ਅਕਾਲੀ ਨੇਤਾ ਪਰਮ ਬੰਟੀ ਰੋਮਾਣਾ , ਜਸਪਾਲ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦੇ ਹੋਏ