ਫਰੀਦਕੋਟ- 26 ਮਈ 2019- ਫਰੀਦਕੋਟ ਪੁਲਿਸ ਨੇ ਪਿਛਲੇ ਦਿਨੀਂ ਜਸਪਾਲ ਸਿੰਘ ਨਾਮਕ ਇਕ ਲੜਕੇ ਨੂੰ ਸ਼ੱਕ ਦੇ ਆਧਾਰ ਤੇ ਪਿੰਡ ਰੱਤੀ ਰੋੜੀ ਤੋਂ ਗ੍ਰਿਫਤਾਰ ਕੀਤਾ ਸੀ। ਜਿਸਨੇ ਪੁਲਿਸ ਮੁਤਾਬਿਕ ਹਵਾਲਾਤ ਅੰਦਰ ਖ਼ੁਦਕੁਸ਼ੀ ਕਰ ਲਈ ਸੀ ਅਤੇ ਇਸਦੇ ਨਾਲ ਹੀ ਜਸਪਾਲ ਨੂੰ ਗ੍ਰਿਫਤਾਰ ਕਰਨ ਵਾਲੇ ਇੰਚਾਰਜ ਸੀ ਆਈ ਸਟਾਫ ਨਰਿੰਦਰ ਸਿੰਘ ਨੇ ਵੀ ਆਪਣੇ ਆਪ ਨੂੰ ਗੋਲੀ ਮਾਰਕੇ ਆਤਮ ਹੱਤਿਆ ਕਰ ਲਈ ਸੀ। ਉਸਤੋਂ ਬਾਅਦ ਜਸਪਾਲ ਦੀ ਲਾਸ਼ ਲੱਭਣ ਲਈ ਉਸਦੇ ਘਰਦੇ ਐੱਸ ਐੱਸ ਪੀ ਦਫ਼ਤਰ ਦਾ ਘਿਰਾਓ ਕਰਕੇ ਬੈਠੇ ਹਨ। ਉਹਨਾਂ ਦੀ ਮੰਗ ਆਪਣੇ ਪੁੱਤ ਦੀ ਲਾਸ਼ ਹੈ। ਜਸਪਾਲ ਦੇ ਕੇਸ 'ਚ ਇਕ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਕ ਵਿਅਕਤੀ ਦੱਸ ਰਿਹਾ ਹੈ ਕਿ ਜਸਪਾਲ ਲੜਕੀਆਂ ਸਪਲਾਈ ਕਰਨ ਦਾ ਕੰਮ ਵੀ ਕਰਦਾ ਸੀ। ਇਸ ਵੀਡੀਓ ਵਿਚ ਜਸਪਾਲ ਦੇ ਨਾਲ ਦਾ ਇਕ ਵਿਅਕਤੀ ਜੋ ਉਸ ਨਾਲ ਟੋਲ ਪਲਾਜ਼ਾ 'ਤੇ ਕੰਮ ਕਰਦਾ ਸੀ ਵੀ ਦਿਖਾਇਆ ਹੈ ਜੋ ਕਿ ਵੀਡੀਓ ਬਣਾਉਣ ਵਾਲੇ ਨੂੰ ਮਾਰਨ ਜਾ ਰਿਹਾ ਸੀ। ਉਸ ਵੀਡੀਓ ਵਿਚ ਕੰਟਰੋਲ ਰੂਮ ਫਰੀਦਕੋਟ ਅਤੇ ਐੱਸ ਐੱਸ ਪੀ ਫਰੀਦਕੋਟ ਦੇ ਡਾਇਲ ਨੰਬਰ ਦੀ ਵੀ ਗੱਲ ਹੋ ਰਹੀ ਹੈ ਵੀਡੀਓ ਵਿਚ ਜਸਪਾਲ ਸਿੰਘ ਦੀਆਂ ਵੱਖੋ ਵੱਖਰੀਆਂ ਲੜਕੀਆਂ ਨਾਲ ਵੀ ਫੋਟੋਆਂ ਦਿਖਾਈ ਗਈਆਂ ਹਨ। ਇਸ ਵੀਡੀਓ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਕਹਿਣਾ ਮੁਸ਼ਕਿਲ ਹੈ ਪਰ ਇਸ ਮੌਕੇ ਵੀਡੀਓ ਦਾ ਵਾਇਰਲ ਹੋਣਾ ਲੋਕਾਂ ਅੰਦਰ ਸ਼ੱਕ ਪੈਦਾ ਕਰ ਸਕਦਾ ਹੈ।
ਵੀਡੀਓ ਦੇਖ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://m.facebook.com/story.php?story_fbid=457101428402598&id=1509153405808913&sfnsn=xwwa&d=w&s=100016183530131&w=y&funlid=njDL9204w3hdocAQ