← ਪਿਛੇ ਪਰਤੋ
ਪਟਿਆਲਾ, 4 ਜੂਨ 2019 - ਜੋਰਹਾਟ ਤੋਂ ਉਡਾਣ ਭਰਨ ਤੋਂ ਬਾਅਦ ਐਂਟੋਨੋਵਾ ਏਐਨ-32 ਭਾਰਤੀ ਫੌਜ ਦਾ ਜਹਾਜ਼ ਲਾਪਤਾ ਹੋ ਗਿਆ ਸੀ ਜਿਸ ਦੀ ਭਾਲ ਅਜੇ ਵੀ ਜਾਰੀ ਹੈ। ਇਸ ਜਹਾਜ਼ 'ਚ ਪਟਿਆਲਾ ਨਜ਼ਦੀਕ ਸਮਾਣਾ ਦਾ ਮੋਹਿਤ ਗਰਗ ਨਾਂਅ ਦਾ ਨੌਜਵਾਨ ਵੀ ਸਵਾਰ ਸੀ ਅਤੇ ਮੋਹਿਤ ਏਅਰਫੋਰਸ ‘ਚ ਫਲਾਈਟ ਲੈਫਟੀਨੈਂਟ ਹੈ। ਦੱਸ ਦੇਈਏ ਕਿ ਮੋਹਿਤ ਦਾ ਵਿਆਹ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਲਾਪਤਾ ਜਹਾਜ਼ 'ਚ 13 ਲੋਕ ਸਵਾਰ ਸੀ। ਜਹਾਜ਼ ਦੀ ਭਾਲ ਅਜੇ ਵੀ ਕੀਤੀ ਜਾ ਰਹੀ ਹੈ ਜਦੋਂ ਕਿ ਜਹਾਜ਼ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਪਿਯੂਮ ਨੇੜਿਓ ਕੁਝ ਮਲਬਾ ਮਿਲਣ ਦੀ ਖ਼ਬਰ ਮਿਲੀ ਸੀ ਪਰ ਇਹ ਭਾਰਤੀ ਹਵਾਈ ਫ਼ੌਜ ਦਾ AN-32 ਜਹਾਜ਼ ਦਾ ਹੈ ਜਾਂ ਨਹੀਂ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ ਸੀ।
Total Responses : 930