← ਪਿਛੇ ਪਰਤੋ
ਪਟਿਆਲਾ 7 ਜੂਨ (ਦੀਦਾਰ ਗੁਰਨਾ ) ਸ: ਮਨਦੀਪ ਸਿੰਘ ਸਿੱਧੂ ਐੱਸ.ਐੱਸ.ਪੀ ਪਟਿਆਲ਼ਾ ਜੀ ਵੱਲੋਂ ਪੁਲਿਸ ਹਸਪਤਾਲ਼, ਪੁਲਿਸ ਲਾਇਨ ਪਟਿਆਲ਼ਾ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ! ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਸੰਭਾਲਣ ਲਈ ਬੂਟੇ ਲਗਾਉਣਾ ਸ਼ਲਾਘਾਯੋਗ ਉਪਰਾਲਾ ਹੈ, ਸਾਰਿਆਂ ਦਾ ਫਰਜ ਬਣਦਾ ਹੈ ਕਿ ਵਾਤਾਵਰਨ ਦੀ ਸਾਂਭ ਸੰਭਾਲ ਲਈ ਪੌਦੇ ਲਗਾਈਏ | ਇਸ ਮੌਕੇ ਸ: ਮਨਦੀਪ ਸਿੰਘ ਸਿੱਧੂ ਐੱਸ.ਐੱਸ.ਪੀ ਪਟਿਆਲ਼ਾ ਜੀ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਦਰਖਤਾਂ ਦੀ ਵੱਡੀ ਪੱਧਰ ਤੇ ਹੋ ਰਹੀ ਕਟਾਈ ਬਹੁਤ ਡੂੰਘੀ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਇਸ ਨਾਲ ਜਿੱਥੇ ਧਰਤੀ ਤੇ ਗਰਮੀ ਵੱਧ ਰਹੀ ਹੈ, ਬਰਸਾਤ ਘੱਟ ਹੋ ਰਹੀ ਹੈ ਉੱਥੇ ਹੀ ਵਾਤਾਵਰਣ ਵਿੱਚ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਵੱਧ ਰਿਹਾ ਹੈ। ਵਧਦੀ ਆਬਾਦੀ ਤੇ ਦਰਖਤਾਂ ਦੀ ਕਟਾਈ ਨਾਲ ਧਰਤੀ ਤੇ ਮੌਸਮ ਚੱਕਰ ਬੁਰੀ ਤਰ੍ਹਾਂ ਵਿਗੜ ਚੁੱਕਾ ਹੈ ਜੇਕਰ ਸਮਾਂ ਰਹਿੰਦੇ ਇਸ ਸਮੱਸਿਆ ਨੂੰ ਕਾਬੂ ਕਰਨ ਦੇ ਗੰਭੀਰ ਯਤਨ ਨਾ ਕੀਤੇ ਗਏ ਤਾਂ ਧਰਤੀ ਤੇ ਜੀਵਨ ਸਮਾਪਤ ਹੋ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਸ ਧਰਤੀ ਤੇ ਰਹਿਣ ਵਾਲੇ ਹਰ ਮਨੁੱਖ ਦਾ ਫ਼ਰਜ਼ ਹੈ ਕਿ ਘੱਟ ਤੋਂ ਘੱਟ ਇਕ ਬੂਟਾ ਜ਼ਰੂਰ ਲਗਾਏ ਅਤੇ ਉਸਦੀ ਦੇਖਭਾਲ ਪੂਰੀ ਤਰਾਂ ਕਰੇ ।
Total Responses : 264