← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 10 ਜੂਨ - ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਕਰੀਬੀ ਗੁਰਤੇਜ ਸਿੰਘ ਤੇਜਾ ਫਰੀਦਕੋਟ ਨਗਰ ਕੌਂਸਲ ਦੇ ਸਰਬਸੰਮਤੀ ਨਾਲ ਵਾਇਸ ਪ੍ਰਧਾਨ ਚੁਣੇ ਗਏ ਹਨ। ਇਸ ਦੇ ਨਾਲ ਹੀ ਗੁਰਤੇਜ ਸਿੰਘ ਤੇਜਾ ਦੇ ਵਾਇਸ ਪ੍ਰਧਾਨ ਦੀ ਖਬਰ ਸੁਣਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ। ਦੱਸਣਯੋਗ ਹੈ ਕਿ ਇਸ ਤੋ ਪਹਿਲਾਂ ਨਗਰ ਕੌਂਸਲ ਦੀ ਵਾਇਸ ਪ੍ਰਧਾਨ ਬੀਬੀ ਸ਼ਰਨਜੀਤ ਕੌਰ ਸੀ। ਗੁਰਤੇਜ ਸਿੰਘ ਤੇਜਾ ਨੇ ਐਮ ਸੀ ਦੀਆਂ ਚੋਣਾਂ ਵਿੱਚ ਆਜਾਦ ਉਮੀਦਵਾਰ ਵਜੋਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਸੀ ਇਨ੍ਹਾਂ ਨੇ ਵਾਰਡ ਨੰਬਰ 4 ਤੋ ਆਪਣੇ ਵਿਰੋਧੀ ਉਮੀਦਵਾਰ ਨੂੰ 821 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਸੀ। ਗੁਰਤੇਜ ਸਿੰਘ ਤੇਜਾ ਦੀ ਚਰਚਾ ਨਗਰ ਕੌਂਸਲ ਦਾ ਪ੍ਰਧਾਨ ਬਣਨ ਦੀ ਵੀ ਸੀ ਪਰ ਉਸ ਵਕਤ ਪ੍ਰਧਾਨ ਅਮਰ ਕੁਮਾਰ ਬੀਨੂ ਨੂੰ ਬਣਾਇਆ ਗਿਆ ਸੀ ਪਰ ਅੱਜ ਨਗਰ ਕੌਂਸਲ ਦੇ ਵਾਇਸ ਪ੍ਰਧਾਨ ਦੀ ਚੋਣ ਹੋਈ ਤੇ ਸਰਬਸੰਮਤੀ ਨਾਲ ਗੁਰਤੇਜ ਸਿੰਘ ਤੇਜਾ ਵਾਇਸ ਪ੍ਰਧਾਨ ਬਣੇ।
Total Responses : 189