← ਪਿਛੇ ਪਰਤੋ
ਆਖ਼ਿਰ ਫ਼ੌਜ ਨੂੰ ਬੁਲਾਉਣਾ ਹੀ ਪਿਆ ਫ਼ਤਿਹਵੀਰ ਦੇ ਬਚਾਅ ਲਈ .. ਸਾਢੇ 4 ਵਜੇ ਤੱਕ ਵੀ ਆਪ੍ਰੇਸ਼ਨ ਜਾਰੀ ਸੰਗਰੂਰ , 10 ਜੂਨ , 2019 :ਨਿਰਾਸ਼ ਭਾਰੀ ਖ਼ਬਰ ਹੈ ਕਿ ਅੱਜ 10 ਜੂਨ ਸ਼ਾਮੀ 4 ਵਜੇ ਤੱਕ ਵੀ ਫ਼ਤਿਹ ਵੀਰ ਨੂੰ ਬੋਰ ਵੈੱਲ ਵਿਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ . ਤੇ ਆਖ਼ਰ ਫਿਰ ਭਾਰਤੀ ਫ਼ੌਜ ਨੂੰ ਸਹਾਇਤਾ ਲਈ ਬੁਲਾਉਣਾ ਪਿਆ . ਸਾਢੇ 4 ਵਜੇ ਇਹ ਖ਼ਬਰ ਲਿਖਣ ਤੱਕ ਫ਼ੌਜ ਦੀ ਟੁਕੜੀ ਮੌਕੇ ਤੇ ਪਹੁੰਚ ਚੁੱਕੀ ਸੀ ਅਤੇ ਫ਼ੌਜ ਦੇ ਅਫ਼ਸਰ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ .ਸਾਫ਼ ਹੈ ਕਿ ਹੁਣ ਤੱਕ ਜੋ ਰਣਨੀਤੀ ਫ਼ਤਿਹ ਨੂੰ ਕੱਢਣ ਲਈ ਅਪਣਾਈ ਗਈ , ਉਹ ਫ਼ੇਲ੍ਹ ਹੋ ਚੁੱਕੀ ਹੈ. ਪੰਜਾਬ ਦੇ ਕੈਬਿਨੇਟ ਮੰਤਰੀ ਵਿਜੇ ਇੰਦਰ ਸਿੰਗਲਾ ਸਾਰੇ ਫੈਲ ਦੀ ਨਿਗਰਾਨੀ ਕਰ ਰਹੇ ਹਨ . ਉਂਜ ਹੁਣ ਬਾਕੀ ਪਾਰਟੀਆਂ ਦੇ ਸਿਆਸਤਦਾਨ ਵੀ ਉੱਥੇ ਪਹੁੰਚ ਚੁੱਕੇ ਹਨ ਅਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ . ਇਸੇ ਦੌਰਾਨ ਮਾਪਿਆਂ ਅਤੇ ਲੋਕਾਂ ਅੰਦਰ ਬੇਚੈਨੀ ਬੇਹੱਦ ਵੱਧ ਗਈ ਅਤੇ ਲੋਕਾਂ ਅੰਦਰ ਰੋਸ ਅਤੇ ਗ਼ੁੱਸਾ ਪੈਦਾ ਹੋਣਾ ਸ਼ੁਰੂ ਹੋ ਗਿਆ . ਇਹ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਨੇ ਕਿ ਪਹਿਲਾਂ ਫ਼ੌਜ ਨੂੰ ਕਿਉਂ ਨਹੀਂ ਬੁਲਾਇਆ ਗਿਆ .
Total Responses : 930