← ਪਿਛੇ ਪਰਤੋ
ਤੇ ਹੁਣ ਸਰਕਾਰੀ ਡਰਾਮਾ ਖ਼ਤਮ ,ਫ਼ਤਿਹ ਵੀਰ ਦੀ ਮਿਰਤਕ ਦੇਹ ਪੀ ਜੀ ਆਈ ਤੋਂ ਵਾਪਸ ਕੀਤੀ ਰਵਾਨਾ ਚੰਡੀਗੜ੍ਹ , 11 ਜੂਨ , 2019 : ਤੇ ਆਖ਼ਰਕਾਰ ਸਰਕਾਰੀ ਤੌਰ ਤੇ ਪੁਸ਼ਟੀ ਕਰ ਦਿੱਤੀ ਗਈ ਹੈ . ਫ਼ਤਿਹ ਵੀਰ ਨੂੰ ਪੀ ਜੀ ਆਈ ਦੇ ਡਾਕਟਰਾਂ ਵੱਲੋਂ ਮਿਰਤਕ ਕਰਾਰ ਦੇ ਦਿੱਤੇ ਜਾਣ ਤੋਂ ਬਾਅਦ ਪੀ ਜੀ ਆਈ ਤੋਂ ਐਂਬੂਲੈਂਸ ਰਾਹੀਂ ਪੀ ਜੀ ਆਈ ਦੀ ਮੋਰਚਰੀ 'ਚ ਰੱਖੀ ਗਈ ਹੈ . ਇਸ ਮੌਕੇ ਫ਼ਤਿਹ ਦਾ ਦਾਦਾ ਅਤੇ ਕੁਝ ਰਿਸ਼ਤੇਦਾਰ ਵੀ ਨਾਲ ਸਨ . ਹਰ ਜ਼ੁਬਾਨ ਤੇ ਇਹ ਸਵਾਲ ਹੈ ਕਿ ਜਦੋਂ ਪਹਿਲਾਂ ਹੀ ਪਤਾ ਸੀ ਕਿ ਬੱਚੇ ਦੀ ਮੌਤ ਬਾਹਰ ਕੱਢਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਤਾਂ ਪੀ ਜੀ ਆਈ ਲਿਜਾਣ ਦਾ ਡਰਾਮਾ ਕਰਨ ਦੀ ਕੀ ਲੋੜ ਸੀ ? ਇਸ ਮਾਮਲੇ ਤੇ ਲੋਕਾਂ ਦਾ ਗ਼ੁੱਸਾ ਉੱਬਲ ਰਿਹਾ ਹੈ .
Total Responses : 862