ਨਵੀਂ ਦਿੱਲੀ, 11 ਜੂਨ 2019 - ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਬ ਬੱਚਨ ਦਾ ਟਵਿੱਟਰ ਅਕਾਊਂਟ ਲੰਘੀ ਰਾਤ ਹੈਕ ਹੋ ਗਿਆ । ਅਕਾਊਂਟ ਨੂੰ ਹੈਕ ਕਰਨ ਦਾ ਦਾਅਵਾ ਇੱਕ ਪਰੋ-ਪਾਕਿਸਤਾਨ ਟਰਕਿਸ਼ ਹੈਕਰ ਗਰੁੱਪ ਦੁਆਰਾ ਕੀਤਾ ਗਿਆ ਹੈ।
ਇਸ ਗਰੁੱਪ ਦੁਆਰਾ ਅਮਿਤਾਭ ਬੱਚਨ ਦੀ ਪ੍ਰੋਫਾਈਲ ਫੋਟੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਨਾਲ ਬਦਲ ਦਿੱਤੀ। ਇੰਨਾ ਹੀ ਨਹੀਂ, ਅਮਿਤਾਭ ਦੇ ਟਵਿੱਟਰ ਅਕਾਊਂਟ ਤੋਂ ਭਾਰਤ ਵਿਰੋਧੀ ਪੋਸਟਾਂ ਸਮੇਤ ਬਹੁਤ ਸਾਰੇ ਟਵੀਟ ਉਸ ਦੇ ਅਕਾਊਂਟ ਤੋਂ ਟਵੀਟ ਕੀਤੇ ਗਏ ਸਨ। ਹਾਲਾਂਕਿ ਅਮਿਤਾਭ ਦੇ ਅਕਾਊਂਟ ਨੂੰ ਬਾਅਦ ਵਿੱਚ ਰੀਸਟੋਰ ਕਰ ਲਿਆ ਗਿਆ ਸੀ।
ਹੈਕਰਾਂ ਨੇ ਅਮਿਤਾਭ ਦੀ ਪ੍ਰੋਫਾਈਲ ਤੋਂ ਟਵੀਟ ਕਰਦਿਆਂ ਲਿਖਿਆ ਕਿ ਉਹ ਦੁਨੀਆ ਨੂੰ ਚੇਤਾਵਨੀ ਦੇਣਾ ਚਾਹੁੰਦੇ ਨੇ ਕਿ ਬਹੁਤ ਜਲਦ ਇੱਕ ਵੱਡਾ ਸਾਈਬਰ ਅਟੈਕ ਹੋਣ ਵਾਲਾ ਹੈ। ਹੈਕਰਾਂ ਨੇ ਆਪਣਾ ਲੋਗੋ ਵੀ ਸ਼ੇਅਰ ਕੀਤਾ।