ਨਵੀਂ ਦਿੱਲੀ, 11 ਜੂਨ 2019 - ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਰੁੱਧ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।
ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਅਜੇ ਰਸਤੋਗੀ ਦੇ ਬੈਂਚ ਨੇ ਅੱਜ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਕਿਹਾ, ''ਉੱਤਰ ਪ੍ਰਦੇਸ਼ ਸਰਕਾਰ ਪ੍ਰਸ਼ਾਂਤ ਕਨੌਜੀਆ ਨੂੰ ਤੁਰੰਤ ਰਿਹਾਅ ਕਰੇ। ਅਸੀਂ ਇਸ ਮਾਮਲੇ 'ਚ ਟਿੱਪਣੀ ਦੇ ਮਿਜ਼ਾਜ 'ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੇ ਹਾਂ। ਪ੍ਰਸ਼ਨ ਕਿਸੇ ਨੂੰ ਸੁਤੰਤਰਤਾ ਦੇ ਅਧਿਕਾਰ ਤੋਂ ਵਾਂਝੇ ਰੱਖੇ ਜਾਣ ਦਾ ਹੈ। ਅਸੀਂ ਰਿਕਾਰਡ ਦੇਖਿਆ ਹੈ, ਇੱਕ ਨਾਗਰਿਕ ਦੇ ਸੁਤੰਤਰਤਾ ਦੇ ਅਧਿਕਾਰ 'ਚ ਦਖ਼ਲ ਅੰਦਾਜ਼ੀ ਕੀਤੀ ਗਈ ਹੈ। ਰਾਇ ਵੱਖ ਹੋ ਸਕਦੀ ਹੈ।''