ਫਿਰੋਜ਼ਪੁਰ, 11 ਜੂਨ 2019 (ਗੁਰਿੰਦਰ ਸਿੰਘ): ਸਵਥਾਨਕ ਵਿਵੇਕਾਨੰਦ ਵਰਲਡ ਸਕੂਲ ਦੇ ਸ਼ੂਟਿੰਗ ਸਟਾਰਾਂ ਨੇ 7-8 ਜੂਨ ਨੂੰ ਆਰਿਯਨ ਗਰੁੱਪ ਆਫ ਕਾਲਜ (ਰਾਜਪੁਰਾ) ਵਿਚ ਹੋਈ ਫਸਟਰ ਰਾਸ਼ਟਰੀ ਤੀਰਅੰਦਾਜ਼ੀ ਅਤੇ ਸੀ.ਆਰ.ਬੀ. ਕ੍ਰਾਸ-ਬੋ ਚੈਂਪੀਅਨਸ਼ਿਪ 2019 ਵਿਚ ਮੈਡਲ ਹਾਸਲ ਕਰਕੇ ਸੰਸਥਾ ਤੇ ਫਿਰੋਜ਼ਪੁਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿਚ ਵੱਖ-ਵੱਖ ਸੂਬਿਆਂ ਤੋਂ 300 ਨਿਸ਼ਾਨੇਬਾਜ਼ਾਂ ਨੇ ਭਾਗ ਲਿਆ। ਇਸ ਕੌਮੀ ਚੈਂਪੀਅਨਸ਼ਿਪ ਦੌਰਾਨ ਚੰਗੀ ਕਾਰਗੁਜ਼ਾਰੀ ਵਾਲੇ 7 ਬੱਚਿਆਂ ਜਿਸ ਵਿਚ ਗੁਰਸ਼ਰਨ ਸਿੰਘ, ਪਾਰਥ ਵਾਧਵਾ, ਆਸ਼ਿਰ ਸਾਗਰ ਭਾਸਕਰ, ਪਰਮਜੋਤ ਸਿੰਘ, ਨਵਦੀਪ ਸਿੰਘ, ਗੁਰਨੂਰ ਹਾਂਡਾ, ਵਿਸ਼ਾਂਗ ਦੀ ਇੰਡੋਨੇਸ਼ੀਆ ਵਿਚ ਹੋਣ ਵਾਲੀ ਅੰਤਰਰਾਸ਼ਟੀ ਪੱਧਰ ਦੀਆਂ ਨਿਸ਼ਾਨੇਬਾਜ਼ੀ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਚੋਣ ਹੋਈ। ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਦਵਾਇਆ ਕਿ ਉਹ ਇਨ੍ਹਾਂ ਹੋਣਹਾਰ ਖਿਡਾਰੀਆਂ ਦੀ ਮੱਦਦ ਲਈ ਸਦਾ ਤਿਆਰ ਰਹਿਣਗੇ। ਇਸ ਪ੍ਰਾਪਤੀ 'ਤੇ ਫਿਰੋਜ਼ਪੁਰ ਜ਼ਿਲਾ ਖੇਡ ਅਧਿਕਾਰੀ ਸੁਨੀਲ ਸ਼ਰਮਾ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ।
ਡਾ.ਐਸ.ਐਨ. ਰੂਦਰਾ ਨਿਰਦੇਸ਼ਕ ਵਿਵੇਕਾਨੰਦ ਵਰਲਡ ਸਕੂਲ ਨੇ ਕੌਮੀ ਚੈਂਪੀਅਨਸ਼ਿਪ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਨੂਰ ਹਾਂਡਾ ਨੇ ਕਾਂਸੇ ਦਾ ਤਗਮਾ , ਜਦਕਿ ਗੁਰਸ਼ਰਨ ਸਿੰਘ, ਪਾਰਥ ਵਾਧਵਾ, ਆਸ਼ਿਰ ਸਾਗਰ ਭਾਸਕਰ ਵਿਚ ਟੀਮ ਇਵੈਂਟ ਵਿਚ ਚਾਂਦੀ ਦੇ ਤਗਮੇ ਹਾਸਲ ਕੀਤਾ। ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਬਹੁਤ ਹੀ ਸਧਾਰਨ ਢੰਗ ਨਾਲ ਸਕੂਲ ਵਿਚ ਇਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਗਿਆ। ਜਿਸ ਵਿਚ ਸਾਰੇ ਪ੍ਰਤੀਭਾਗੀ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਸਕੂਲ ਵਿਚ ਬੁਲਾਇਆ ਗਿਆ। ਉਥੇ ਇਸ ਮੌਕੇ 'ਤੇ ਸ੍ਰੀਮਤੀ ਪ੍ਰਭਾ ਭਾਸਕਰ (ਪੈਟਰਨ ਇੰਨ ਚੀਫ), ਗੌਰਵ ਸਾਗਰ ਭਾਸਕਰ (ਚੇਅਰਮੈਨ), ਸ੍ਰੀਮਤੀ ਡਾਲੀ ਭਾਸਕਰ (ਸੈਕਟਰੀ ਫਾਇਨਾਂਸ), ਪਰਮਵੀਰ ਸ਼ਰਮਾ (ਪ੍ਰਸ਼ਾਸਕ ਅਕਾਦਮਿਕ), ਵਿਪਨ ਸ਼ਰਮਾ ਕੋਆਰਡੀਨੇਟਰ ਗਤੀਵਿਧੀ ਹਾਜਰ ਰਹੇ।
ਸਕੂਲ ਦੇ ਪ੍ਰਧਾਨ ਗੌਰਵ ਸਾਗਰ ਭਾਸਕਰ ਨੇ ਕਿਹਾ ਕਿ ਖੇਡ ਪ੍ਰਤੀਯੋਗਤਾਵਾਂ ਨਾਲ ਵਿਦਿਆਰਥੀਆਂ ਵਿਚ ਸਕਾਰਤਮਕ ਚੁਣੌਤੀਆਂ ਅਤੇ ਖੇਡ ਕੌਸ਼ਲ ਦੀ ਭਾਵਨਾ ਜਾਗਰੂਕ ਹੁੰਦੀ ਹੈ ਅਤੇ ਉਨ੍ਹਾਂ ਨੂੰ ਅੱਗੇ ਜੀਵਨ ਦੇ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੇ ਨਿਸ਼ਾਨੇਬਾਜ਼ੀ ਕੋਚ ਦਰਸ਼ਨ ਸਿੰਘ ਸਿੱਧੂ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ। ਜਿਨ੍ਹਾਂ ਨੇ ਪੰਜਾਬ ਦੀ ਟੀਮ ਈਵੈਂਟ ਵਿਚ ਕਾਂਸੇ ਪਦਕ ਜਿੱਤਾਇਆ। ਡਾ. ਐਸ.ਐਨ. ਰੂਦਰਾ ਨੇ ਕਿਹਾ ਕਿ ਪਰਮਵੀਰ ਸ਼ਰਮਾ ਪ੍ਰਸ਼ਾਸਕ ਅਕਾਦਿਕ ਅਤੇ ਵਿਪਨ ਸ਼ਰਮਾ ਕੋਆਰਡੀਨੇਟਰ ਗਤੀਵਿਧੀ ਦੇ ਮਾਰਗ ਦਰਸ਼ਨ ਵਿਚ ਟੀਮ ਖੇਡ ਅਤੇ ਅਕਾਦਮਿਕ ਦੇ ਖੇਤਰ ਵਿਚ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ ਅਤੇ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਸਕੂਲ ਨੂੰ ਪ੍ਰਸ਼ੰਸਾ ਉਪਲੱਬਧੀਆਂ ਦੇਣ ਵਿਚ ਧੰਨਵਾਦ ਕੀਤਾ।