← ਪਿਛੇ ਪਰਤੋ
ਰਾਜਾਸਾਂਸੀ, 11 ਜੂਨ 2019 (ਮਨਪ੍ਰੀਤ ਸਿੰਘ ਜੱਸੀ) : ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਮਲੇਸ਼ੀਆ ਤੋਂ ਪੁੱਜੇ ਇੱਕ ਵਿਅਕਤੀ ਨੂੰ ਜਾਅਲੀ ਵੀਜ਼ਾ ਤੇ ਮਲੇਸ਼ੀਆ ਪੁੱਜੇ ਤੇ ਆਉਂਦੇ ਸਮੇਂ ਦੀਆਂ ਪਾਸਪੋਰਟ 'ਤੇ ਜਾਅਲੀ ਮੋਹਰਾਂ ਲਗਾਏ ਜਾਣ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕਾਬੂ ਕੀਤਾ ਗਿਆ। । ਪ੍ਰਾਪਤ ਜਾਣਕਾਰੀ ਅਨੁਸਾਰ, ਅਮਰੀਕ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਤਸੀ ਕਾਨੋਨ ਡਾਕਖ਼ਾਨਾ ਰਾਹੋਂ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਜੋ ਕਿ ਬੀਤੀ ਰਾਤ ਏਅਰ ਏਸ਼ੀਆ ਦੀ ਉਡਾਣ ਨੰ: ਡੀ 189 ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜਾ ਤਾਂ ਜਦ ਬਾਹਰ ਆਉਣ ਲਈ ਯਾਤਰੀ ਹਾਲ ਦੇ ਅੰਦਰ ਪੁੱਜਾ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਇਸ ਦੇ ਪਾਸਪੋਰਟ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਤਾਂ ਜਾਅਲੀ ਵੀਜ਼ਾ ਪਾਏ ਜਾਣ 'ਤੇ ਕਾਬੂ ਕਰਦਿਆਂ ਪੁਲਿਸ ਥਾਣਾ ਹਵਾਈ ਦੇ ਹਵਾਲੇ ਕਰ ਦਿੱਤਾ ਗਿਆ।। ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਗਈ।
Total Responses : 260