ਨਵਾਂ ਸ਼ਹਿਰ, 11 ਜੂਨ, 2019 : ਆਮ ਜਨਤਾ ਨੂੰ ਸਾਫ-ਸੱੁਥਰੀਆਂ ਅਤੇ ਉੱਚ-ਗੁਣਵੱਤਾ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਉਲਬਧ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿੱਢੀ ਗਈ ਮੁਹਿੰਮ ਤਹਿਤ ਪਿਛਲੇ ਦਿਨੀਂ ਵੱਖ-ਵੱਖ ਅਦਾਰਿਆਂ/ਵਿਅਕਤੀਆਂ ਖਿਲਾਫ਼ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ ਅਧੀਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਨੁਪਮ ਕਲੇਰ ਦੀ ਅਦਾਲਤ ਵਿੱਚ ਕੇਸ ਦਾਇਰ ਕੀਤੇ ਗਏ ਸਨ।
ਇਨ੍ਹਾਂ ਕੇਸਾਂ ਦਾ ਫੈਸਲਾ ਸੁਣਾਉਦੇਂ ਹੋਏ ਸ਼੍ਰੀਮਤੀ ਅਨੁਪਮ ਕਲੇਰ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਐਡਜੂਕੇਟਿੰਗ ਅਫ਼ਸਰ(ਫੂਡ ਸੇਫਟੀ) ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਵੱਲੋਂ ਵੱਖ-ਵੱਖ ਨਿਰਮਾਤਾ ਕੰਪਨੀਆਂ, ਵਿਤਰਕਾਂ, ਰੈਸਟੋਰੈਟਾਂ, ਕਰਿਆਨਾ ਸਟੋਰਾਂ, ਦੋਧੀਆਂ, ਡੇਅਰੀਆਂ ਆਦਿ ਨੂੰ ਗੈਰ-ਮਿਆਰੀ, ਮਿਸ-ਬ੍ਰਾਂਡਡ, ਮਿਆਦ ਪੱੁਗੀਆਂ ਅਤੇ ਗੁਮਰਾਹਕੰੁਨ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 23 ਕੇਸਾਂ ਵਿੱਚ 3,27,000/- ਰੁਪਏ ਦਾ ਜੁਰਮਾਨਾ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਫ਼ੂਡ) ਮਨੋਜ ਖੋਸਲਾ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕਮਿਸ਼ਨਰ ਫੂਡ ਐਂਡ ਡਰੱਗ ਪ੍ਰਸ਼ਾਸਨ ਪੰਜਾਬ ਕਾਹਨ ਸਿੰਘ ਪੰਨੂ ਅਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਿਲਾਵਟੀ ਵਸਤਾਂ ਖਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ ਜੋ ਕਿ ਆਉਦੇਂ ਦਿਨਾਂ ਵਿੱਚ ਹੋਰ ਵੀ ਸਖਤੀ ਨਾਲ ਲਾਗੂ ਕੀਤੀ ਜਾਵੇਗੀ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੂਡ ਸੇਫ਼ਟੀ ਟੀਮਾਂ ਜਿਨ੍ਹਾਂ ਵਿੱਚ ਸ਼੍ਰੀਮਤੀ ਰਾਖੀ ਵਿਨਾਇਕ ਅਤੇ ਸ਼੍ਰੀਮਤੀ ਸੰਗੀਤਾ ਸਹਿਦੇਵ, ਫੂਡ ਸੇਫ਼ਟੀ ਅਫ਼ਸਰ ਸ਼ਾਮਿਲ ਸਨ, ਵੱਲੋਂ ਵੱਖ-ਵੱਖ ਫਰਮਾਂ ਤੋਂ ਸੈਂਪਲ ਭਰਨ ਉਪਰੰਤ ਸੈਂਪਲ ਗੈਰ-ਮਿਆਰੀ, ਮਿਸ-ਬ੍ਰਾਂਡਡ, ਮਿਆਦ ਪੁੱਗੇ ਅਤੇ ਗੁਮਰਾਹਕੰੁਨ ਪਾਏ ਗਏ ਸਨ। ਉਨ੍ਹਾਂ ਕੇਸਾਂ ਦਾ ਫੈਸਲਾ ਸੁਣਾਉਦੇਂ ਹੋਏ ਏ ਡੀ ਸੀ ਦੀ ਅਦਾਲਤ ਵੱਲੋਂ ਉਕਤ ਜੁਰਮਾਨੇ ਕੀਤੇ ਗਏ ਹਨ।
ਸ੍ਰੀ ਖੋਸਲਾ ਅਨੁਸਾਰ ਜਿਨ੍ਹਾਂ ਅਦਾਰਿਆਂ/ਵਿਅਕਤੀਆਂ ਨੂੰ ਜੁਰਮਾਨੇ ਕੀਤੇ ਗਏ ਹਨ, ਉਨ੍ਹਾਂ ’ਚ ਭਾਰਤ ਟ੍ਰੇਡਿੰਗ ਕੰਪਨੀ,ਵੇਂਦਾਤ ਨਗਰ ਮੋਗਾ ਨੂੰ ਮਿਸ-ਬ੍ਰਾਂਡਡ ਕਾਲਾ ਨਮਕ ਤਿਆਰ ਕਰਨ ਦੇ ਦੋਸ਼ ਅਧੀਨ 25,000 ਰੁਪਏ ਅਤੇ ਵੇਚਣ ਵਾਲੇ ਦੁਕਾਨਦਾਰ ਹਰਵਿੰਦਰ ਸਿੰਘ, ਮਾਲਕ ਲੱਕੀ ਕਰਿਆਨਾ ਸਟੋਰ ਨੂੰ 5000 ਰੁਪਏ ਜੁਰਮਾਨਾ ਕੀਤਾ ਗਿਆ ਹੈ ਅਤੇ ਇਸੇ ਦੁਕਾਨਦਾਰ ਨੂੰ ਮਿਸ-ਬ੍ਰਾਂਡਡ ਨਮਕੀਨ ਵੇਚਣ ਦੇ ਦੋਸ਼ ਅਧੀਨ 1000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਗਿਨੀ ਫੂਡ ਪ੍ਰੋਡਕਟਸ, ਭਾਈ ਹਿੰਮਤ ਸਿੰਘ ਨਗਰ, ਦੁਗਰੀ (ਲੁਧਿਆਣਾ) ਨੂੰ ਮਿਸ-ਬ੍ਰਾਂਡਡ ਖਤਾਈਆਂ ਤਿਆਰ ਕਰਨ ਦੇ ਦੋਸ਼ ਅਧੀਨ 20,000 ਰੁਪਏ ਅਤੇ ਵੇਚਣ ਵਾਲੇ ਦੁਕਾਨਦਾਰ ਮੈਸ. ਰਾਮ ਲਾਲ ਐਂਡ ਸੰਨਜ਼ ਨਵਾਂਸ਼ਹਿਰ ਨੂੰ 5000 ਰੁਪਏ ਜੁਰਮਾਨਾ ਕੀਤਾ ਗਿਆ ਹੈ।
ਇਸੇ ਤਰ੍ਹਾਂ ਸ਼੍ਰੀ ਕਿ੍ਰਸ਼ਨਾ ਡੇਅਰੀ ਤਹਿਸੀਲ ਬਲਾਚੌਰ ਨੂੰ ਗੈਰ-ਮਿਆਰੀ ਦੁੱਧ ਵੇਚਣ ਦੇ ਦੋਸ਼ ਅਧੀਨ 10,000 ਰੁਪਏ, ਬਾਬਾ ਫਰੋਜ਼ਨ ਫੂਡ ਮੁਹਾਲੀ ਨੂੰ ਗੈਰ-ਮਿਆਰੀ ਆਇਸਕ੍ਰੀਮ ਤਿਆਰ ਕਰਨ ਦੇ ਦੋਸ਼ ਅਧੀਨ 20,000 ਰੁਪਏ, ਘੁੰਮਣ ਡੇਅਰੀ ਰਾਹੋਂ ਨੂੰ ਗੈਰ-ਮਿਆਰੀ ਦੁੱਧ ਵੇਚਣ ਦੇ ਦੋਸ਼ ਅਧੀਨ 25,000 ਰੁਪਏ, ਮਾਲਾ ਇੰਟਰਪ੍ਰਾਇਜ਼ ਅਮਿ੍ਰਤਸਰ ਨੂੰ ਮਿਸਬ੍ਰਾਂਡਡ ਐਪਲ ਬੀਅਰ ਤਿਆਰ ਕਰਨ ਦੇ ਦੋਸ਼ ਅਧੀਨ 20,000-ਰੁਪਏ ਅਤੇ ਤਾਨੀਆ ਇੰਟਰਪ੍ਰਾਇਜ ਨੂੰ ਇਹ ਬੀਅਰ ਵੇਚਣ ਦੇ ਦੋਸ਼ ਅਧੀਨ 10,000 ਰੁਪਏ, ਨਾਮਧਾਰੀ ਆਚਾਰ ਭੈਣੀ ਸਾਹਿਬ ਨੂੰ ਮਿਸ-ਬ੍ਰਾਂਡਡ ਆਚਾਰ ਤਿਆਰ ਕਰਨ ਦੇ ਦੋਸ਼ ਅਧੀਨ 10,000 ਰੁਪਏ, ਚੰਦਨ ਕਰਿਆਨਾ ਸਟੋਰ ਸੜੋਆ ਦੇ ਮਾਲਿਕ ਧੀਰਜ ਕੁਮਾਰ ਨੂੰ ਗੈਰ-ਮਿਆਰੀ ਦੇਸੀ ਘਿਉ ਵੇਚਣ ਦੇ ਦੋਸ਼ ਅਧੀਨ 20,000 ਰੁਪਏ ਅਤੇ ਅੰਬਿਕਾ ਐਗਰੋ ਫੂਡਜ਼ ਲੁਧਿਆਣਾ ਨੂੰ ਇਹ ਗੈਰ-ਮਿਆਰੀ ਦੇਸੀ ਘਿਉ ਤਿਆਰ ਕਰਨ ਦੇ ਦੋਸ਼ ਅਧੀਨ 25,000 ਰੁਪਏ, ਸੁਰਿੰਦਰਾ ਡੇਅਰੀ ਬਹਿਰਾਮ ਨੂੰ ਗੈਰ-ਮਿਆਰੀ ਦੁੱਧ ਵੇਚਣ ਦੇ ਦੋਸ਼ ਅਧੀਨ 20,000 ਰੁਪਏ, ਪਰਮਿੰਦਰ ਸਹਿਦੇਵ ਪੁੱਤਰ ਰਾਮ ਲੁਭਾਇਆ ਬਰਨਾਲਾ ਰੋਡ ਨਵਾਂਸ਼ਹਿਰ ਨੂੰ ਗੈਰ-ਮਿਆਰੀ ਆਇਸਕ੍ਰੀਮ ਵੇਚਣ ਦੇ ਦੋਸ਼ ਅਧੀਨ 10,000 ਰੁਪਏ, ਲੇਖਰਾਜ ਕਰਿਆਨਾ ਸਟੋਰ ਨੂੰ ਗੈਰ-ਮਿਆਰੀ ਗੁੜ ਵੇਚਣ ਦੇ ਦੋਸ਼ ਅਧੀਨ 5000 ਰੁਪਏ ਅਤੇ ਅਜੀਤ ਸਿੰਘ ਓਮ ਪ੍ਰਕਾਸ਼ ਨੂੰ ਗੈਰ-ਮਿਆਰੀ ਗੁੜ ਤਿਆਰ ਕਰਨ ਦੇ ਦੋਸ਼ ਅਧੀਨ 10,000 ਰੁਪਏ, ਅਮਨ ਕਰਿਆਨਾ ਸਟੋਰ ਮਹਿੰਦੀਪੁਰ ਨੂੰ ਮਿਆਦ ਪੁੱਗੀ ਚਾਹਪੱਤੀ ਵੇਚਣ ਦੇ ਦੋਸ਼ ਅਧੀਨ 5000 ਰੁਪਏ, ਭੁੰਬਲਾ ਡੇਅਰੀ ਘਾਹ ਮੰਡੀ ਨੂੰ ਗੈਰ-ਮਿਆਰੀ ਦੁੱਧ ਵੇਚਣ ਦੇ ਦੋਸ਼ ਅਧੀਨ 3000 ਰੁਪਏ, ਪਾਲਸਨ ਫੂਡਜ਼ ਜਲੰਧਰ ਅਤੇ ਸਤਲੁੱਜ ਰੈਸਟੋਰੈਂਟ ਐਂਡ ਬੀਅਰ ਬਾਰ ਨਵਾਂਸ਼ਹਿਰ ਨੂੰ ਗੰੁਮਰਾਹਕੁਨ ਸੌਸ ਵੇਚਣ/ਵਰਤਣ ਦੇ ਦੋਸ਼ ਅਧੀਨ ਕੁੱਲ 7000 ਰੁਪਏ ਅਤੇ ਸੁਖਦੇਵ ਸਿੰਘ ਮੇਨ ਬਾਜ਼ਾਰ ਰਾਹੋਂ ਨੂੰ ਗੈਰ-ਮਿਆਰੀ ਸੌਸ ਵੇਚਣ ਦੇ ਦੋਸ਼ ਅਧੀਨ 5000 ਰੁਪਏ ਜੁਰਮਾਨਾ ਕੀਤਾ ਗਿਆ।