ਅੰਮ੍ਰਿਤਸਰ, 11 ਜੂਨ 2019: ਮਨਪ੍ਰੀਤ ਸਿੰਘ ਜੱਸੀ: ਪਿਛਲੇ ਪੰਜ ਦਿਨ ਪਹਿਲਾਂ ਬੋਰ ਹੇਠਾਂ ਡਿੱਗ ਜਾਣ ਤੇ ਦੋ ਸਾਲਾ ਫਤਿਹਵੀਰ ਜੋ ਕਿ ਦੁਨੀਆਂ ਤੋਂ ਵਿਛੋੜਾ ਦੇ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਉਸ ਨੂੰ ਬੋਰ ਤੋਂ ਕੱਢਣ ਲਈ ਯਤਨ ਕੀਤੇ ਜਾ ਰਹੇ ਸਨ ਪਰ ਪ੍ਰਸ਼ਾਸਨ ਨੂੰ ਨਾਕਾਮਯਾਬੀ ਹਾਸਿਲ ਹੋਈ। ਫਤਿਹਵੀਰ ਦੀ ਮੌਤ ਤੇ ਜਿਥੇ ਪੂਰਾ ਪੰਜਾਬ ਸਦਮੇ 'ਚ ਹੈ ਉਥੇ ਅੰਮ੍ਰਿਤਸਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਬੇਹੱਦ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿੰਨ•ਾਂ 'ਚ ਚਰਨਜੀਤ ਸਿੰਘ ਚੱਢਾ ਸਾਬਕਾ ਪ੍ਰਧਾਨ ਚੀਫ ਖਾਲਸਾ ਦੀਵਾਨ, ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਸੁਰਿੰਦਰ ਸਿੰਘ ਭਾਟੀਆ ਪ੍ਰਧਾਨ ਆਲ ਇੰਡੀਆ ਭਾਟੀਆ ਬਰਾਦਰੀ, ਅਮਰਜੀਤ ਸਿੰਘ ਭਾਟੀਆ ਜਨਰਲ ਸਕੱਤਰ ਆਲ ਇੰਡੀਆ ਭਾਟੀਆ ਬਰਾਦਰੀ, ਜਤਿੰਦਰਪਾਲ ਸਿੰਘ ਮੋਤੀ ਭਾਟੀਆ ਕੌਂਸਲਰ, ਰਾਣਾ ਪਲਵਿੰਦਰ ਸਿੰਘ ਸੀਨੀਅਰ ਅਕਾਲੀ ਆਗੂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਨ•ਾਂ ਸਭ ਨੇ ਫਤਿਹਵੀਰ ਦੀ ਮੌਤ ਤੇ ਜਿਥੇ ਦੁੱਖ ਦਾ ਪ੍ਰਗਟਾਵਾ ਕੀਤਾ ਉਥੇ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਭਰ ਖੁੱਲ•ੇ ਬੋਰਾਂ ਨੂੰ ਜਲਦ ਤੋਂ ਜਲਦ ਭਰਿਆ ਤਾਂ ਜੋ ਅਗਾਂਹ ਤੋਂ ਇਹੋ ਜਿਹੀ ਘਟਨਾ ਨਾ ਹੋਵੇ। ਉਨ•ਾਂ ਕਿਹਾ ਕਿ ਫਤਿਹਵੀਰ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਪ੍ਰਸ਼ਾਸਨ ਤੇ ਸਰਕਾਰ ਆਪਣੇ ਇਲਾਕਿਆਂ ਦੇ ਵਿਕਾਸ ਲਈ ਵਚਨਬੱਧ ਹੋਵੇ।