ਅੰਮ੍ਰਿਤਸਰ, 11 ਜੂਨ 2019 (ਮਨਪ੍ਰੀਤ ਸਿੰਘ ਜੱਸੀ) - ਪੰਜ ਦਿਨ ਪਹਿਲਾਂ ਖੁੱਲ੍ਹੇ ਬੋਰ 'ਚ ਡਿੱਗ ਜਾਣ ਕਾਰਨ ਦੋ ਸਾਲਾ ਫਤਿਹਵੀਰ ਜੋ ਕਿ ਦੁਨੀਆਂ ਤੋਂ ਵਿਛੋੜਾ ਦੇ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਉਸ ਨੂੰ ਬੋਰ ਤੋਂ ਕੱਢਣ ਲਈ ਯਤਨ ਕੀਤੇ ਜਾ ਰਹੇ ਸਨ ਪਰ ਪ੍ਰਸ਼ਾਸਨ ਨੂੰ ਨਾ-ਕਾਮਯਾਬੀ ਹਾਸਿਲ ਹੋਈ। ਫਤਿਹਵੀਰ ਦੀ ਮੌਤ 'ਤੇ ਜਿੱਥੇ ਪੂਰਾ ਪੰਜਾਬ ਸਦਮੇ 'ਚ ਹੈ ਉੱਥੇ ਅੰਮ੍ਰਿਤਸਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਬੇਹੱਦ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿੰਨਾਂ 'ਚ ਚਰਨਜੀਤ ਸਿੰਘ ਚੱਢਾ ਸਾਬਕਾ ਪ੍ਰਧਾਨ ਚੀਫ ਖਾਲਸਾ ਦੀਵਾਨ, ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਸੁਰਿੰਦਰ ਸਿੰਘ ਭਾਟੀਆ ਪ੍ਰਧਾਨ ਆਲ ਇੰਡੀਆ ਭਾਟੀਆ ਬਰਾਦਰੀ, ਅਮਰਜੀਤ ਸਿੰਘ ਭਾਟੀਆ ਜਨਰਲ ਸਕੱਤਰ ਆਲ ਇੰਡੀਆ ਭਾਟੀਆ ਬਰਾਦਰੀ, ਜਤਿੰਦਰਪਾਲ ਸਿੰਘ ਮੋਤੀ ਭਾਟੀਆ ਕੌਂਸਲਰ, ਰਾਣਾ ਪਲਵਿੰਦਰ ਸਿੰਘ ਸੀਨੀਅਰ ਅਕਾਲੀ ਆਗੂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਸਭ ਨੇ ਫਤਿਹਵੀਰ ਦੀ ਮੌਤ 'ਤੇ ਜਿੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਭਰ ਖੁੱਲ੍ਹੇ ਬੋਰਾਂ ਨੂੰ ਜਲਦ ਤੋਂ ਜਲਦ ਭਰਿਆ ਜਾਵੇ ਤਾਂ ਜੋ ਅਗਾਂਹ ਤੋਂ ਇਹੋ ਜਿਹੀ ਘਟਨਾ ਨਾ ਹੋਵੇ। ਉਨ੍ਹਾਂ ਕਿਹਾ ਕਿ ਫਤਿਹਵੀਰ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਪ੍ਰਸ਼ਾਸਨ ਤੇ ਸਰਕਾਰ ਆਪਣੇ ਇਲਾਕਿਆਂ ਦੇ ਵਿਕਾਸ ਲਈ ਵਚਨਬੱਧ ਹੋਣ।