ਮੋਗਾ 11 ਜੂਨ 2019: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ, ਪੰਜਾਬ (ਮਗਸੀਪਾ) ਵੱਲੋਂ ''ਬਾਲ ਮਜ਼ਦੂਰ ਸਮਾਜਿਕ ਸਮੱਸਿਆ'' ਵਿਸ਼ੇ 'ਤੇ ਤਿੰਨ ਦਿਨ ਚੱਲਣ ਵਾਲਾ ਸਿਖਲਾਈ ਪ੍ਰੋਗਰਾਮ ਸਥਾਨਕ ਨਗਰ ਕੌਂਸਲ ਕਾਨਫਰੰਸ ਹਾਲ ਵਿਖੇ ਸ਼ੁਰੂ ਕੀਤਾ ਗਿਆ। ਇਸ ਸਿਖਲਾਈ ਪ੍ਰੋਗਰਾਮ ਨੂੰ ਬਾਲ ਮਜ਼ਦੂਰੀ ਦੇ ਅਭਿਆਸ ਨੂੰ ਖਤਮ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਅਮਲਾ ਅਤੇ ਸਿਖਲਾਈ ਵਿਭਾਗ ਦੁਆਰਾ ਸਪਾਂਸਰ ਕੀਤਾ ਗਿਆ ਹੈ.। ਇਸ ਸਿਖਲਾਈ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੇ 30 ਅਧਿਕਾਰੀਆਂ/ਕ੍ਰਮਚਾਰੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰਾਂ ਨੇ ਹਿੱਸਾ ਲਿਆ।
ਇਸ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸਹਾਇਕ ਕਮਿਸ਼ਨਰ (ਜਨਰਲ) ਮੋਗਾ ਸ੍ਰੀ ਲਾਲ ਵਿਸ਼ਵਾਸ ਨੇ ਬਾਲ ਮਜ਼ਦੂਰ ਮੁਕਤ ਸਮਾਜ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਮੂਹਿਕ ਅਤੇ ਇਮਾਨਦਾਰ ਯਤਨਾਂ ਦੀ ਮੰਗ ਕੀਤੀ। ਉਨ•ਾਂ ਦੱਸਿਆ ਕਿ ਵਿਸੇਸ਼ ਸਿੱਖਿਆ ਮਾਹਿਰਾਂ ਅਨੁਸਾਰ ਬਚਪਨ ਜਿੰਦਗੀ ਦਾ ਉੱਤਮ ਸਮਾਂ ਅਤੇ ਪ੍ਰਮਾਤਮਾ ਵੱਲੋ ਮਿਲਿਆ ਅਨਮੋਲ ਤੋਹਫਾ ਹੁੰਦਾ ਹੈ ਅਤੇ ਇਸ ਪੜ•ਾਅ 'ਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਹੁਨਰ ਦੀ ਮੁਕੰਮਲ ਸਿਖਲਾਈ ਦੇਣ ਦੀ ਜ਼ਰੂਰਤ ਹੁੰਦੀ ਹੈ, ਤਾਂ ਜੋ ਉਨ•ਾਂ ਨੂੰ ਸਮਾਜ ਦੇ ਚੰਗੇ ਨਾਗਰਿਕ ਬਣਾਇਆ ਜਾ ਸਕੇ। ਉਨ•ਾਂ ਕਿਹਾ ਕਿ ਬਾਲ ਮਜ਼ਦੂਰੀ ਦੇ ਖਤਰੇ ਨੂੰ ਰੋਕਣ ਦੇ ਮਕਸ’ਦ ਨਾਲ ਵੱਖ-ਵੱਖ ਕਾਨੂੰਨੀ ਉਪਾਅ ਲਾਗੂ ਕਰਨ ਲਈ ਸਮਾਜ ਦੇ ਹਰੇਕ ਵਿਅਕਤੀ ਵੱਲੋ ਸਕਾਰਾਤਮਿਕ ਰਵੱਈਏ ਨੂੰ ਅਪਣਾਉਣ ਦੀ ਜ਼ਰੂਰਤ ਹੈ।
ਇਸ ਮੌਕੇ ਖੇਤਰੀ ਪ੍ਰੋਜੈਕਟ ਡਾਇਰੈਕਟਰ, ਮੈਗਸੀਪਾ ਸ੍ਰ. ਜਰਨੈਲ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਭਾਰਤ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ-ਕਮ-ਡਾਇਰੈਕਟਰ ਜਨਰਲ ਕੇ.ਬੀ.ਐਸੀ ਸਿੱਧੂ ਅਤੇ ਅਤੇ ਜਸਪ੍ਰੀਤ ਕੌਰ ਤਲਵਾੜ ਸਕੱਤਰ ਪੰਜਾਬ ਸਰਕਾਰ ਤੇ ਸੰਸਥਾ ਦੇ ਡਾਇਰੈਕਟਰ ਵੱਲੋ ਮਨਜੂਰ ਕੀਤੇ ਗਏ 60 ਸਿਖਲਾਈ ਪ੍ਰੋਗਰਾਮਾਂ ਦੀ ਲੜੀ ਦਾ ਹੀ ਇੱਕ ਹਿੱਸਾ ਹੈ। ਉਨ•ਾਂ ਕਿਹਾ ਕਿ ਬਾਲ ਮਜ਼ਦੂਰਾਂ ਦਾ ਮੁੱਦਾ ਸਵੈ-ਸਥਾਪਨ ਸਮਾਜਿਕ-ਆਰਥਿਕ ਕਾਰਨਾਂ ਨਾਲ ਜੁੜਿਆ ਹੋਇਆ ਹੈ, ਪ੍ਰੰਤੂ ਬਾਲ ਮਜ਼ਦੂਰੀ ਨੂੰ ਠੱਲ• ਪਾਉਣਾ ਸਮੇ ਦੀ ਜ਼ਰੂਰਤ ਹੈ, ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਪੇਸ਼ ਆਉਣ ਵਾਲੀ ਵੱਡੀ ਮੁਸ਼ਕਿਲ ਨੂੰ ਰੋਕਿਆ ਜਾ ਸਕੇ। ਉਨ•ਾਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਬਾਲ ਮਜ਼ਦੂਰੀ ਦੀ ਸਮੱਸਿਆ ਦਾ ਹੱਲ ਕਰਨ ਲਈ ਬਹੁਤ ਸਾਰੇ ਵੱਖ-ਵੱਖ ਕਾਨੂੰਨ ਲਾਗੂ ਕੀਤੇ ਗਏ ਹਨ, ਜਿਸ ਨੇ ਇਸ ਸਮੱਸਿਆ ਨੂੰ ਘਟਾਉਣ ਵਿੱਚ ਯੋਗਦਾਨ ਪਾਇਆ ਹੈ। ਉਨ•ਾਂ ਇਸ ਸਿਖਲਾਈ ਪ੍ਰੋਗਰਾਮ ਦੇ ਭਾਗੀਦਾਰਾਂ ਨੂੰ ਇਸ ਤਿੰਨ ਦਿਨਾਂ ਪ੍ਰੋਗਰਾਮ ਦੌਰਾਨ ਬੁਲਾਏ ਗਏ ਮਾਹਿਰਾਂ ਦੇ ਵਿਚਾਰਾਂ ਤੋਂ ਲਾਭ ਉਠਾਉਣ ਦੀ ਅਪੀਲ ਕੀਤੀ।
ਇਸ ਦੌਰਾਨ ਮਨਦੀਪ ਸਿੰਘ ਕੋਆਰਡੀਨੇਟਰ ਖੇਤਰੀ ਕੇਂਦਰ, ਬਠਿੰਡਾ ਨੇ ਇਸ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਬਾਲ ਮਜ਼ਦੂਰੀ ਦੇ ਖਤਰੇ ਨੂੰ ਰੋਕਣ ਲਈ ਗੈਰ-ਸਰਕਾਰੀ ਸੰਗਠਨਾਂ ਦੀ ਭੂਮਿਕਾ ਬਾਰੇ ਗੱਲ ਕੀਤੀ। ਇਸੇ ਤਰ•ਾਂ ਬਾਬਾ ਫਰੀਦ ਲਾਅ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਅਵਨ ਵੈਦ ਨੇ ਭਾਰਤ ਦੇ ਬਾਲ ਮਜ਼ਦੂਰਾਂ ਪ੍ਰਤੀ ਵੱਖ-ਵੱਖ ਕਾਨੂੰਨੀ ਨਜ਼ਰੀਏ ਅਤੇ ਸੰਵਿਧਾਨਿਕ ਸੁਰੱਖਿਆ 'ਤੇ ਜ਼ੋਰ ਦਿੱਤਾ।