← ਪਿਛੇ ਪਰਤੋ
ਮੋਹਾਲੀ, 11 ਜੂਨ 2019 - ਜਿਲ੍ਹਾ ਮੋਹਾਲੀ ਦੇ ਐੱਸ.ਐੱਸ.ਪੀ.ਹਰਚਰਨ ਸਿੰਘ ਭੁੱਲਰ ਵੱਲੋਂ ਜਿਲ੍ਹੇ ਵਿੱਚ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਡੀ.ਐੱਸ.ਪੀ. ਖਰੜ ਦੀਪ ਕਮਲ ਦੇ ਆਦੇਸ਼ਾਂ 'ਤੇ ਥਾਣਾ ਸਦਰ ਪੁਲਿਸ ਖਰੜ ਅਤੇ ਐਕਸਾਈਜ਼ ਵਿਭਾਗ ਵੱਲੋਂ ਬੀਤੀ ਰਾਤ ਸਾਂਝੇ ਤੌਰ ਕੀਤੀ ਗਈ ਨਾਕਾਬੰਦੀ ਦੌਰਾਨ 850 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਥਾਣਾ ਸਦਰ ਖਰੜ ਦੇ ਐੱਸ.ਐੱਚ.ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਤਲਾਹ ਦੇ ਅਧਾਰ 'ਤੇ ਏ.ਐੱਸ.ਆਈ ਰਾਜਪਾਲ ਸਿੰਘ, ਹੌਲਦਾਰ ਮਨਵਿੰਦਰ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ ਤੇ ਦੀਪਗਗਨ ਸਿੰਘ ਅਤੇ ਐਕਸਾਈਜ ਇੰਸਪੈਕਟਰ ਜਸਪ੍ਰੀਤ ਸਿੰਘ ਵਲੋਂ ਸਾਂਝੇ ਤੌਰ 'ਤੇ ਟੀ ਪੁਆਇੰਟ ਝੰਜੇੜੀ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਉਨਾਂ ਦੱਸਿਆ ਕਿ ਟਰੱਕ ਨੰਬਰ: ਪੀਬੀ23ਟੀ-4467 ਜੋ ਕਿ ਚੰਡੀਗੜ੍ਹ ਵੱਲ ਤੋਂ ਫਤਿਹਗੜ ਸਾਹਿਬ ਨੁੰ ਜਾ ਰਿਹਾ ਸੀ ਨੂੰ ਰੋਕਿਆ ਅਤੇ ਪੁੱਛਣ ਤੇ ਡਰਾਈਵਰ ਨੇ ਆਪਣਾ ਨਾਂ ਜਸਵੀਰ ਸਿੰਘ ਦੱਸਿਆ। ਪੁਲਿਸ ਵਲੋਂ ਮੌਕੇ ਤਲਾਸ਼ੀ ਲੈਣ ਤੇ 85 ਪੇਟੀਆਂ ਨਜਾਇਜ਼ ਸਰਾਬ ਫਾਰ ਇਨ ਸੇਲ ਚੰਡੀਗੜ੍ਹ ਵੱਖ-ਵੱਖ ਐਵਰੀਡੇ 200 ਪੇਟੀ ਅਤੇ ਨੈਨਾ 650 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਇਸ ਦੇ ਖਿਲਾਫ ਐਕਸਾਈਜ਼ ਐਕਟ ਤਹਿਤ ਦਰਜ਼ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Total Responses : 942