ਫੋਟੋ : ਫੇਸ ਬੁੱਕ
ਸਿੱਧੂ ਮੂਸੇਵਾਲਾ ਨੂੰ ਮੰਨਿਆ ਪਬਲਿਕ ਸੇਫ਼ਟੀ ਨੂੰ ਖ਼ਤਰਾ , ਸਰੀ ਮੇਲੇ 'ਚੋਂ ਕੀਤਾ ਬਾਹਰ
ਸਰੀ ,ਕੈਨੇਡਾ , 11 ਜੂਨ ,2019 : ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲੇ ਨੂੰ ਪਬਲਿਕ ਸੇਫ਼ਟੀ ਭਾਵ ਅਮਨ ਕਾਨੂੰਨ ਲਈ ਖ਼ਤਰਾ ਮੰਨਦੇ ਹੋਏ 12ਜੂਨ ਤੋਂ 16 ਜੂਨ ਤੱਕ ਹੋਣ ਵਾਲੇ ਸਰੀ ਸੰਗੀਤਕ ਮੇਲੇ ਦੇ ਗਾਇਕਾਂ ਦੀ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ .
ਡੇਲੀਹਾਈਵ ਡਾਟ ਕਾਮ ਦੀ ਰਿਪੋਰਟ ਅਨੁਸਾਰ ਪ੍ਰਬੰਧਕਾਂ ਵੱਲੋਂ ਇਹ ਕਾਰਵਾਈ , ਆਈ ਸੀ ਐਮ ਪੀ ਵੱਲੋਂ ਸਿੱਧੂ ਮੂਸੇ ਵਾਲੇ ਬਾਰੇ ਪੇਸ਼ ਕਿਤੇ ਗਏ ਜਾਇਜ਼ੇ ਅਤੇ ਪਬਲਿਕ ਸੇਫ਼ਟੀ ਲਈ ਜ਼ਹਿਰ ਕੀਤੀ ਗਈ ਚਿੰਤਾ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ .
ਇਸ ਦਾ ਆਧਾਰ ਫਰਵਰੀ ਵਿਚ ਸਿੱਧੂ ਮੂਸੇ ਵਾਲੇ ਦੇ ਕੈਨੇਡਾ ਵਿਚ ਹੀ ਹੋਏ ਸਟੇਜ ਪ੍ਰੋਗਰਾਮ ਮੌਕੇ ਪੰਜਾਬੀ ਮੁੰਡਿਆਂ ਵਿਚਕਾਰ ਚੱਲੀਆਂ ਗੋਲੀਆਂ ਨੂੰ ਬਣਾਇਆ ਗਿਆ ਹੈ .
ਇੱਕ ਹੋਰ ਮੀਡੀਆ ਰਿਪੋਰਟ ਅਨੁਸਾਰ ਮੈਟਰੋ ਵੈਨਕੂਵਰ 'ਚ ਕਰਵਾਏ ਜਾ ਰਹੇ 5X Festival 'ਚ ਗਾਇਕ ਸਿੱਧੂ ਮੂਸੇ ਆਲੇ ਨੇ ਗਾਉਣ ਆਉਣਾ ਸੀ ਪਰ ਸਰੀ ਦੀ ਪੁਲਿਸ ਨੇ ਪ੍ਰਬੰਧਕਾਂ ਨੂੰ ਦੱਸ ਦਿੱਤਾ ਸੀ ਕਿ ਮੂਸੇ ਵਾਲਾ "ਲੋਕਾਂ ਦੀ ਸੁਰੱਖਿਆ ਲਈ ਖਤਰਾ''ਹੋ ਸਕਦਾ ਹੈ ।
ਪੁਲਿਸ ਨੇ ਇਸ ਸਬੰਧੀ ਸਮਾਗਮ ਦੇ ਪ੍ਰਬੰਧਕ ''ਵੈਨਕੂਵਰ ਇੰਟਰਨੈਸ਼ਨਲ ਭੰਗੜਾ ਕੰਪੀਟੀਸ਼ਨ (VIBC)'' ਤੱਕ ਪਹੁੰਚ ਕੀਤੀ ਸੀ ਤੇ ਉਹ ਮੂਸੇ ਆਲੇ ਦਾ ਨਾਮ ਲਿਸਟ 'ਚੋਂ ਕੱਢਣ ਲਈ ਮੰਨ ਗਏ।
ਸਿਟੀ ਕੋਂਸਲਰ Mandeep Nagra ਨੇ ਦੱਸਿਆ ਕਿ ਲੋਕਾਂ ਦੀ ਮੰਗ ਸੀ ਕਿ ਅਜਿਹੇ ਗਾਇਕਾਂ ਨੂੰ ਸਰੀ 'ਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ, ਇਸ ਲਈ ਸਿਟੀ ਨੇ ਪ੍ਰੋਗਰਾਮ ਦਾ ਪਰਮਿਟ ਦੇਣ ਤੋਂ ਹੀ ਮਨਾ ਕਰ ਦਿੱਤਾ ਸੀ ਕਿ ਪਰਮਿਟ ਤਾਂ ਮਿਲੇਗਾ ਜੇ ਮੂਸੇ ਆਲੇ ਦਾ ਨਾਮ ਸੂਚੀ 'ਚੋਂ ਬਾਹਰ ਕੱਢੋਂਗੇ ਤੇ ਪ੍ਰਬੰਧਕ ਸਹਿਮਤ ਹੋ ਗਏ।