ਕੈਂਡਲ ਮਾਰਚ ਰਾਹੀਂ ਫਤਹਿਵੀਰ ਨੂੰ ਸ਼ਰਧਾਂਜਲੀ ਭੇਟ ਕਰਦੇ ਡਾ ਬੀ ਡੀ ਕਾਲੜਾ 'ਤੇ ਸਾਥੀ ।
ਜਗਦੀਸ਼ ਥਿੰਦ
ਅਰਨੀ ਵਾਲਾ / ਜਲਾਲਾਬਾਦ 12 ਜੂਨ ਬੋਰਵੈਲ ਵਿੱਚ ਡਿੱਗ ਕੇ ਖਿੜਣ ਤੋਂ ਪਹਿਲਾਂ ਹੀ ਮੁਰਝਾ ਗੲੇ ਕੋਮਲ ਫੁੱਲ ਫਤਿਹਵੀਰ ਦੇ ਮੰਦਭਾਗੇ ਵਿਛੋੜੇ ਦਾ ਇਲਾਕੇ ਭਰ ਵਿੱਚ ਸੋਗ ਹੈ । ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਸੀਨੀਅਰ ਕਾਂਗਰਸ ਆਗੂ ਡਾਕਟਰ ਬੀ ਡੀ ਕਾਲੜਾ ਦੀ ਅਗਵਾਈ ਹੇਠ ਮੋਨ ਧਾਰਨ ਕਰਕੇ ਅਤੇ ਕੈਂਡਲ ਮਾਰਚ ਕਰਕੇ ਅਫਸੋਸ ਜਾਹਰ ਕੀਤਾ ਗਿਆ ।
ਇਸ ਮੌਕੇ ਉਹਨਾਂ ਕਿਹਾ ਕਿ ਇਸ ਘਟਨਾ ਨੇ ਪੂਰੀ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਇਸ ਮੌਕੇ ਕਿਹਾ ਗਿਆ ਕਿ ਖੁੱਲੇ ਪੲੇ ਬੋਰ ਅਤੇ ਸੀਵਰੇਜ ਦੇ ਢੱਕਣ ਪ੍ਰਸ਼ਾਸਨ ਤੋਂ ਇਲਾਵਾ ਆਮ ਲੋਕਾਂ ਨੂੰ ਆਪਣੇ ਪੱਧਰ 'ਤੋਂ ਬੰਦ ਕਰਨ ਪ੍ਰਤੀ ਸੁਚੇਤ ਹੋਣ ਦੀ ਜਰੂਰਤ ਹੈ । ਇਸ ਮੌਕੇ ਮੰਡੀ ਅਰਨੀ ਵਾਲਾ ਸ਼ੇਖ ਸੁਭਾਨ ਦੇ ਹੋਰ ਵੀ ਆਗੂ ਮੌਜੂਦ ਸਨ ।