← ਪਿਛੇ ਪਰਤੋ
ਪਟਿਆਲਾ (ਭਾਦਸੋਂ/ਨਾਭਾ), 13 ਜੂਨ 2019 - ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ 21 ਜੂਨ ਨੂੰ ਕਰਵਾਈ ਜਾ ਰਹੀ ਨਗਰ ਪੰਚਾਇਤ ਭਾਦਸੋਂ ਦੀਆਂ ਆਮ ਚੋਣ ਲਈ ਨਾਮਜ਼ਦਗੀਆਂ ਪੱਤਰ ਵਾਪਸ ਲੈਣ ਦੇ ਆਖਰੀ ਦਿਨ 25 ਉਮੀਦਵਾਰਾਂ ਵੱਲੋਂ ਨਾਮਜਦਗੀਆਂ ਵਾਪਸ ਲਈ ਗਈਆਂ ਹਨ ਅਤੇ ਅਤੇ 31 ਉਮੀਦਵਾਰ ਚੋਣ ਮੈਦਾਨ 'ਚ ਹਨ। ਭਾਦਸੋਂ ਨਗਰ ਪੰਚਾਇਤ ਲਈ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਨਾਭਾ ਸ੍ਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ 21 ਜੂਨ ਨੂੰ ਹੋਣ ਵਾਲੀ ਨਗਰ ਪੰਚਾਇਤ ਭਾਦਸੋਂ ਦੀ ਆਮ ਚੋਣ ਲਈ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੌਰਾਨ 25 ਉਮੀਦਵਾਰਾਂ ਵੱਲੋਂ ਨਾਮਜਦਗੀਆਂ ਵਾਪਸ ਲਈਆਂ ਗਈਆਂ ਅਤੇ ਹੁਣ ਚੋਣ ਮੈਦਾਨ ਵਿਚ 31 ਉਮੀਦਵਾਰ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 31 ਉਮੀਦਵਾਰਾਂ ਵਿੱਚੋਂ 1 ਆਜ਼ਾਦ ਉਮੀਦਵਾਰ ਹੈ ਜਿਸ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਹੈ।
Total Responses : 935