← ਪਿਛੇ ਪਰਤੋ
ਨਵੀਂ ਦਿੱਲੀ, 14 ਜੂਨ 2019 - ਦਿੱਲੀ ਸਰਕਾਰ ਵੱਲੋਂ ਮੈਟਰੋ 'ਚ ਔਰਤਾਂ ਲਈ ਮੁਫਤ ਸਫ਼ਰ ਸਕੀਮ ਦੀ ਤਜਵੀਜ਼ ਦਾ ਵਿਰੋਧ ਕਰਨ ਅਤੇ ਇਸ ਨਾਲ ਨਾ ਸਹਿਮਤ ਹੋਣ ਸਬੰਧੀ ਦਿੱਲੀ ਦੇ ਸਾਬਕਾ ਮੈਟਰੋ ਮੁਖੀ ਸ੍ਰੀਧਰਨ ਨੇ ਮੋਦੀ ਨੂੰ ਇੱਕ ਚਿੱਠੀ ਲਿਖੀ। ਜਿਸ 'ਚ ਉਨ੍ਹਾਂ ਨੇ ਕਿਹਾ ਕਿ ਜੇ ਦਿੱਲੀ ਸਰਕਾਰ ਔਰਤਾਂ ਦੀ ਮਦਦ ਕਰਨ ਦੀ ਇੰਨ੍ਹੀ ਚਾਹਵਾਨ ਹੈ ਤਾਂ ਦਿੱਲੀ ਸਰਕਾਰ ਉਨ੍ਹਾਂ ਨੂੰ ਮੁਫਤ 'ਚ ਸਫਰ ਕਰਵਾ ਸਕਦੀ ਹੈ ਪਰ ਉਨ੍ਹਾਂ ਦਾ ਸਿੱਧਾ ਕਿਰਾਇਆ ਦਿੱਲੀ ਸਰਕਾਰ ਨੂੰ ਖੁਦ ਭਰਨਾ ਚਾਹੀਦਾ ਹੈ। ਇਸ ਤੋਂ ਅੱਗੇ ਉਨ੍ਹਾਂ ਨੇ ਚਿੱਠੀ 'ਚ ਮੋਦੀ ਨੂੰ ਲਿਖਿਆ ਕਿ ਮੈਟਰੋ ਵਿਚ ਔਰਤਾਂ ਦੀ ਮੁਫਤ ਯਾਤਰਾ ਦੀ ਦਿੱਲੀ ਸਰਕਾਰ ਦੀ ਤਜਵੀਜ਼ ਨਾਲ ਸਹਿਮਤ ਨਾ ਹੋਣ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਾਂਗਾ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਸਾਬਕਾ ਮੁਖੀ ਨੇ ਦਾਅਵਾ ਕੀਤਾ ਕਿ ਦਿੱਲੀ ਮੈਟਰੋ ਦਾ ਪਹਿਲਾ ਭਾਗ ਜਦੋਂ 2002 'ਚ ਖੋਲ੍ਹਿਆ ਜਾ ਰਿਹਾ ਸੀ, ਉਸ ਨੇ ਇਕ ਨਿਸਚਾ ਕੀਤਾ ਸੀ ਕਿ ਕਿਸੇ ਨੂੰ ਵੀ ਯਾਤਰਾ ਨੂੰ ਕਿਰਾਏ 'ਚ ਰਿਆਇਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇੱਥੋਂ ਤੱਕ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਪਹਿਲੀ ਵਾਰ ਮੈਟਰੋ ਦੇ ਪਹਿਲੇ ਭਾਗ ਦੇ ਉਦਘਾਟਨ ਵੇਲੇ ਯਾਤਰਾ ਕਰਨ ਲਈ ਟਿਕਟ ਖਰੀਦੀ ਸੀ। ਇਸ ਲਈ ਦਿੱਲੀ ਸਰਕਾਰ ਵੱਲੋਂ ਔਰਤਾਂ ਨੂੰ ਮੈਟਰੋ 'ਚ ਮੁਫਤ ਸਫ਼ਰ ਕਰਨ ਦੀ ਤਜਵੀਜ਼ ਦਾ ਸਮਰਥਨ ਨਹੀਂ ਕਰਨਾ ਚਾਹੀਦਾ, ਪਰ ਹਾਂ ਜੇ ਦਿੱਲੀ ਸਰਕਾਰ ਔਰਤਾਂ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਉਨ੍ਹਾਂ ਦੇ ਕਿਰਾਏ ਦਾ ਖਰਚਾ ਆਪ ਭਰਨਾ ਚਾਹੀਦਾ ਹੈ।
Total Responses : 928