← ਪਿਛੇ ਪਰਤੋ
ਮੁੰਬਈ, 14 ਜੂਨ 2019 - ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸਾਲ 2006 'ਚ ਹੋਏ ਮਾਲੇਗਾਓਂ ਧਮਾਕੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਮਨੋਹਰ ਨਾਵਾਰੀਆ, ਰਾਜੇਂਦਰ ਚੌਧਰੀ, ਧੰਨ ਸਿੰਘ ਅਤੇ ਲੋਕੇਸ਼ ਸ਼ਰਮਾ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ 'ਚ ਸਾਲ 2013 'ਚ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ 'ਚ ਹੀ ਰਹੇ ਦੋ ਦੋਸ਼ੀਆਂ ਨੇ 2016 'ਚ ਜ਼ਮਾਨਤ ਸਬੰਧੀ ਹਾਈ ਕੋਰਟ' 'ਚ ਪਹੁੰਚ ਕੀਤੀ ਸੀ। ਜਿਸ ਤੋਂ ਬਾਅਦ ਅੱਜ ਅਦਾਲਤ ਨੇ ਸੁਣਵਾਈ ਕਰਦੇ ਹੋਏ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ। ਤੁਹਾਨੂੰ ਦੱਸ ਦਈਏ ਕਿ ਮਾਲੇਗਾਓਂ 'ਚ ਹਾਮੀਦੀਆ ਮਸਜਿਦ ਦੇ ਨੇੜੇ ਹੋਏ ਬੰਬ ਧਮਾਕੇ 'ਚ 37 ਲੋਕਾਂ ਦੀ ਮੌਤ ਹੋ ਗਈ ਸੀ।
Total Responses : 260