ਮੁਕਤਸਰ, 14 ਜੂਨ 2019 - ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਮੁਕਤਸਰ ਸਾਹਿਬ ਦੇ ਵਾਰਡ ਨੰਬਰ 29 ਦੇ ਕੌਂਸਲਰ ਦੇ ਭਰਾ ਵੱਲੋਂ ਇੱਕ ਔਰਤ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੁਕਤਸਰ ਸਾਹਿਬ ਦੇ ਬੁੱਢਾ ਗੁੱਜਰ ਰੋਡ ਦੀ ਹੈ। ਜਦੋਂ ਕੌਂਸਲਰ ਅਤੇ ਉਸ ਦੇ ਸਾਥੀਆਂ ਵੱਲੋਂ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਔਰਤ ਦੇ ਬੱਚਿਆਂ ਨੇ ਇਸ ਦੀ ਵੀਡੀਓ ਆਪਣੇ ਮੋਬਾਇਲ ਦੇ ਕੈਮਰੇ 'ਚ ਕੈਦ ਕਰ ਲਈ।
ਜਿਸ ਤੋਂ ਬਾਅਦ ਔਰਤ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਹਰਕਤ 'ਚ ਆਉਂਦਿਆਂ ਔਰਤ ਨਾਲ ਕੁੱਟਮਾਰ ਕਰਨ ਵਾਲੇ ਕੌਂਸਲਰ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ।